ਲਹਿਰਾ ਮੁਹੱਬਤ, 28 ਦਸੰਬਰ (ਚਰਨਜੀਤ ਸਿੰਘ)- ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ ਵਿਖੇ ਸਹੀਦੀ ਦਿਹਾੜੇ ਨੂੰ ਸਮਰਪਿਤ ਪੇਂਟਿੰਗ, ਗੀਤ, ਕਵਿਤਾ ਤੇ ਦਸਤਾਰ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਲਹਿਰਾ ਮੁਹੱਬਤ ਮਨੁੱਖਤਾ ਭਲਾਈ ਸੰਸਥਾ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ (ਨਵੇਂ ਗੁਰੂਘਰ) ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ | ਇਸ ਵਿੱਚ 90 ਬੱਚਿਆਂ ਨੇ ਭਾਗ ਲਿਆ ਤੇ ਆਪਣੀ ਕਲਾ ਦੇ ਜੌਹਰ ਵਿਖਾਏ | ਰਿਟਾ. ਪਿ੍ੰਸੀਪਲ ਬਲਜਿੰਦਰ ਸਿੰਘ, ਰਿਟਾ. ਤਹਿਸੀਲਦਾਰ ਨਾਮਦੇਵ ਸਿੰਘ ਤੇ ਅਮਰਜੀਤ ਸਿੰਘ ਪੇਂਟਰ (ਸਰਪ੍ਰਸਤ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ, ਬਠਿੰਡਾ) ਨੇ ਇਸ ਦੌਰਾਨ ਜੱਜ ਦੀ ਭੂਮਿਕਾ ਨਿਭਾਈ | ਪੇਂਟਿੰਗ (5-10 ਸਾਲ) 'ਚ ਦਿਲਜੋਤ ਸਿੰਘ, ਗੁਰਨੂਰ ਸਿੰਘ, ਦੀਪਨੂਰ ਸਿੰਘ, ਪੇਂਟਿੰਗ (11-16 ਸਾਲ) 'ਚ ਜਿਆਨ ਗਾਂਧੀ, ਪ੍ਰਭਜਿੰਦਰ ਸਿੰਘ, ਜਸਪ੍ਰੀਤ ਸਿੰਘ, ਕਵਿਤਾ (5-10 ਸਾਲ) 'ਚ ਰਵਨੀਤ ਕੌਰ, ਗੁਰਲੀਨ ਕੌਰ, ਹਰਮਨ ਕੌਰ, ਮਨਰੀਤ ਕੌਰ, ਅਰਮਾਨ ਸਿੰਘ, ਕਵਿਤਾ (11-16 ਸਾਲ) 'ਚ ਏਕਮਜੀਤ ਕੌਰ, ਖੁਸ਼ਪ੍ਰੀਤ ਕੌਰ, ਬਖਸ਼ੀਸ਼ ਕੌਰ, ਰਵਨੀਤ ਕੌਰ, ਨਿਰਮਲ ਕੌਰ, ਸਹਿਜਵੀਰ ਸਿੰਘ, ਗੀਤ (5-10 ਸਾਲ) 'ਚ ਮੁਸਕਾਨ, ਲਵਲੀਨ ਕੌਰ, ਨਰਗਿਸ, ਹਰਸ਼, ਮਨਦੀਪ ਸਿੰਘ, ਗੀਤ (11-16 ਸਾਲ) 'ਚ ਜਸਵੀਰ ਕੌਰ, ਹਰਪ੍ਰੀਤ ਕੌਰ, ਹਰਮਨਨੂਰ ਕੌਰ, ਜੈਸਮੀਨ ਕੌਰ, ਜਸਨੀਤ ਕੌਰ ਅਤੇ ਦਸਤਾਰ ਮੁਕਾਬਲੇ 'ਚ ਹਰਨੂਰ ਸਿੰਘ, ਚੇਤਵਿੰਦਰ ਸਿੰਘ, ਹਰਫਤਿਹ ਸਿੰਘ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ | ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਨਕਦ ਇਨਾਮ, ਟਰਾਫ਼ੀਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ | ਸਥਾਨਕ ਡੇਰਾ ਬਾਬਾ ਬਹਾਲੀ ਰਾਮ ਦੇ ਮੁੱਖ ਸੇਵਾਦਾਰ ਸੰਤ ਤੇਜਰਾਮ ਤੇ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸ਼ਿਰਕਤ ਕਰਦਿਆਂ ਉਪਰਾਲਿਆਂ ਦੀ ਸ਼ਲਾਘਾ ਕੀਤੀ | ਸੰਸਥਾ ਮੈਂਬਰ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਸੁਖਪ੍ਰੀਤ ਸਿੰਘ, ਬਲਕਰਨ ਸਿੰਘ, ਗੁਰਸ਼ਰਨ ਸਿੰਘ, ਹਰਵਿੰਦਰ ਸਿੰਘ, ਲਖਵੀਰ ਸਿੰਘ ਲੱਖੀ, ਲਖਵੀਰ ਸਿੰਘ ਸੋਨੂੰ ਅਤੇ ਗੁਰਦੁਆਰਾ ਕਮੇਟੀ ਤੋਂ ਜਗਜੀਤ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਲਛਮਣ ਸਿੰਘ, ਨੈਬ ਸਿੰਘ, ਜੀਤ ਸਿੰਘ, ਪ੍ਰਗਟ ਸਿੰਘ, ਬਲਦੇਵ ਸਿੰਘ, ਪ੍ਰਗਟ ਸਿੰਘ ਤੋਂ ਇਲਾਵਾ ਨਗਰ ਨਿਵਾਸੀਆਂ ਮੁਕਾਬਲਿਆਂ 'ਚ ਪੂਰਨ ਸਹਿਯੋਗ ਦਿੱਤਾ | ਸ਼ਾਮ 6 ਵਜੇ ਸੰਸਥਾ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ (ਵੱਡੇ ਗੁਰੂਘਰ) ਵਿਖੇ 300 ਦੇ ਕਰੀਬ ਨਗਰ ਨਿਵਾਸੀਆਂ ਨੂੰ ਚਾਰ ਸਾਹਿਬਜ਼ਾਦੇ ਫ਼ਿਲਮ ਦਿਖਾਈ ਗਈ | ਇਸ ਦੌਰਾਨ ਕਮੇਟੀ ਮੈਂਬਰ ਦਰਸ਼ਨ ਸਿੰਘ, ਕਰਮਜੀਤ ਸਿੰਘ, ਧਰਮਿੰਦਰ ਸਿੰਘ, ਨਛੱਤਰ ਸਿੰਘ, ਰਛਪਾਲ ਸਿੰਘ, ਜਗਰੋਸ਼ਨ ਸਿੰਘ, ਗੁਰਦੇਵ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ (ਦੀਪ ਡੀਜੇ ਕਲੱਬ) ਦਾ ਵਿਸ਼ੇਸ਼ ਸਹਿਯੋਗ ਰਿਹਾ |