ਬਠਿੰਡਾ, 28 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਹਿਮਾਲੀਅਨ ਕਲੱਬ ਟਰੱਸਟ ਦੇ ਯੂਥ ਵਿੰਗ ਹਿਮਾਲੀਅਨ ਫਾਊਾਡੇਸ਼ਨ ਵਲੋਂ ਪਾਰਕ ਹਸਪਤਾਲ ਦੇ ਸਹਿਯੋਗ ਨਾਲ ਆਪਣੇ ਪ੍ਰੋਗਰਾਮ 'ਅਰੋਗਿਆ-ਸਿਹਤਮੰਦ ਸਰੀਰ, ਖ਼ੁਸ਼ਹਾਲ ਜੀਵਨ' ਦੇ ਹਿੱਸੇ ਵਜੋਂ ਇੱਕ ਮੁਫ਼ਤ ਸਿਹਤ ਕੈਂਪ ਲਗਾਇਆ ਗਿਆ | ਸਿਹਤ ਕੈਂਪ ਵਿਚ ਫਾਊਾਡੇਸ਼ਨ ਦੇ 'ਪਹੰੁਚਣਯੋਗ ਅਤੇ ਸੰਮਲਿਤ ਸਿਹਤ ਸੰਭਾਲ' ਦੇ ਮਿਸ਼ਨ ਦੇ ਹਿੱਸੇ ਵਜੋਂ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਲਗਭਗ 175 ਲੋਕਾਂ ਦੀ ਜਾਂਚ ਕੀਤੀ ਗਈ | ਸਿਹਤ ਕੈਂਪ ਦੋ ਪੜਾਵਾਂ ਵਿਚ ਜਾਰੀ ਰਿਹਾ ਅਤੇ ਇਹ ਯਤਨ ਕੀਤੇ ਗਏ ਕਿ ਹਰੇਕ ਲਾਭਪਾਤਰੀ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮਿਲਣ | ਇਸ ਮੌਕੇ ਦਿ ਹਿਮਾਲੀਅਨ ਫਾਊਾਡੇਸ਼ਨ ਚੰਡੀਗੜ੍ਹ ਦੇ ਸੰਸਥਾਪਕ ਸੰਦੀਪ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ |