ਕੋਟਫੱਤਾ, 28 ਦਸੰਬਰ (ਰਣਜੀਤ ਸਿੰਘ ਬੁੱਟਰ): ਸਕੂਲ ਆਫ਼ ਐਮੀਨੈਂਸ ਕੋਟ ਸ਼ਮੀਰ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਸ਼ੌਕਤ ਅਹਿਮਦ ਪਰੇ ਸਪੈਸ਼ਲ ਸੈਕਟਰੀ ਵਿੱਤ ਵਿਭਾਗ ਪੰਜਾਬ ਦੇ ਮਾਰਗ ਦਰਸ਼ਨ, ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਨਿਸ਼ਾ ਬਾਂਸਲ ਦੀ ਯੋਗ ਅਗਵਾਈ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਆਯੋਜਿਤ ਵੱਖ-ਵੱਖ ਰਾਜਾਂ ਦੇ ਲੋਕ ਨਾਚ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਆਂਧਰਾ ਪ੍ਰਦੇਸ਼ ਦੇ ਲੋਕ ਨਾਚ ਕੁੱਚੀ ਪੁੜੀ ਪੇਸ਼ ਕਰਕੇ ਰਾਜ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਵਿਚ ਭਾਈਚਾਰਕ ਸਾਂਝ ਪੈਦਾ ਕਰਨ ਹਿੱਤ ਏਕ ਭਾਰਤ ਸ੍ਰੇਸ਼ਟ ਭਾਰਤ ਪ੍ਰੋਗਰਾਮ ਤਹਿਤ ਇਹ ਮੁਕਾਬਲੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਕੰਪਲੈਕਸ ਵਿਖੇ ਕਰਵਾਏ ਗਏ ਸਨ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਤੋਂ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ ਸੀ | ਸਕੂਲ ਪਿ੍ੰਸੀਪਲ ਨਿਸ਼ਾ ਬਾਂਸਲ ਨੇ ਸੰਬੋਧਿਤ ਹੁੰਦਿਆਂ ਦੱਸਿਆ ਕਿ ਭਾਰਤ ਇਕ ਬਹੁ ਭਾਸ਼ਾਈ ਦੇਸ਼ ਹੋਣ ਕਰਕੇ ਅਜਿਹੇ ਮੁਕਾਬਲੇ ਬਹੁਤ ਮਹੱਤਤਾ ਰੱਖਦੇ ਹਨ | ਉਨ੍ਹਾਂ ਇਸ ਪ੍ਰਾਪਤੀ ਲਈ ਗਾਈਡ ਅਧਿਆਪਕ ਅੰਜਲੀ ਜੂਨੇਜਾ ਅਤੇ ਮਾਪਿਆਂ ਨੂੰ ਮੁਬਾਰਕਾਂ ਦਿੰਦਿਆਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਤ ਵੀ ਕੀਤਾ | ਇਸ ਮੌਕੇ ਵਿਸ਼ਾਲ ਬਾਂਸਲ, ਅਲਪਨਾ ਚੋਪੜਾ, ਹਰਬਖਸ਼ ਸਿੰਘ, ਨੀਤੂ ਰਾਣੀ, ਕਿਰਨਪਾਲ ਕੌਰ, ਸੀਨਮ, ਸੁਮਨ ਕਾਂਸਲ, ਮਲਕੀਤ ਸਿੰਘ ਆਹਲੂਵਾਲੀਆ, ਡਾ. ਰਵਨੀਤ ਸਿੰਘ ਮਾਨ, ਸੋਮਾ ਸਿੰਘ ਝੰਡੂਕੇ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਪਥਰਾਲਾ, ਅਮਰੀਕ ਸਿੰਘ, ਅਮਰਜੀਤ ਕੌਰ, ਸੋਨਪ੍ਰੀਤ ਕੌਰ, ਨਿਸ਼ਾ ਅਰੋੜਾ, ਅੰਜੂ ਰਾਣੀ, ਰਣਜੀਤ ਕੌਰ, ਪ੍ਰਤਿਭਾ ਸ਼ਰਮਾ, ਬਲਜੀਤ ਕੌਰ, ਸ਼ਿਵਾਲੀ ਗੁਪਤਾ, ਸ਼ਿਵਾਨੀ ਜਿੰਦਲ, ਪਰਮਜੀਤ ਕੌਰ, ਕੰਚਨ ਨਾਰੰਗ, ਰਚਨਾ ਗੋਇਲ, ਰੀਤੂ ਰਾਣੀ, ਪਰਮਜੀਤ ਕੌਰ, ਜੋਤੀ ਸੱਚਦੇਵਾ, ਕਮਲਜੀਤ ਕੌਰ, ਨੀਤੂ ਗੁਪਤਾ, ਕੁਲਜੀਤ ਕੌਰ, ਪਰਮਜੀਤ ਕੌਰ, ਅੰਮਿ੍ਤਪਾਲ ਸਿੰਘ, ਰਣਜੀਤ ਰਾਮ, ਗੁਰਦੀਪ ਸਿੰਘ, ਗੁਰਜੰਟ ਸਿੰਘ ਚੌਂਕੀਦਾਰ ਅਤੇ ਕੁਸਮ ਦੇਵੀ ਆਦਿ ਕਰਮਚਾਰੀ ਹਾਜ਼ਰ ਸਨ | ਇਹ ਜਾਣਕਾਰੀ ਸਕੂਲ ਮੀਡੀਆ ਕੋਆਰਡੀਨੇਟਰ ਦਵਿੰਦਰ ਸਿੰਘ ਕੋਟਸ਼ਮੀਰ ਨੇ ਸਾਂਝੀ ਕੀਤੀ |