16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮੋਟਰਸਾਈਕਲ 'ਤੇ ਲਿਫ਼ਟ ਦੇਣ ਬਹਾਨੇ ਸੁੰਨਸਾਨ ਥਾਂ 'ਤੇ ਲਿਜਾ ਕੇ ਔਰਤ ਦੀਆਂ ਵਾਲੀਆਂ ਲੁੱਟੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਬਠਿੰਡਾ, 28 ਦਸੰਬਰ (ਪੱਤਰ ਪ੍ਰੇਰਕ)-ਬਠਿੰਡਾ-ਭੁੱਚੋ ਮੰਡੀ ਦੇ ਗੁਰਦੁਆਰਾ ਸਾਹਿਬ ਰੂਮੀਆਣਾ ਵਿਖੇ ਮੱਥਾ ਟੇਕ ਕੇ ਵਾਪਸ ਬਠਿੰਡਾ ਆ ਰਹੀ ਇਕ ਔਰਤ ਨੂੰ ਮੋਟਰ-ਸਾਈਕਲ ਸਵਾਰ ਦੋ ਨੌਜਵਾਨਾਂ ਨੇ ਲਿਫ਼ਟ ਦੇਣ ਬਹਾਨੇ ਸੁੰਨਸਾਨ ਜਗ•੍ਹਾ 'ਤੇ ਲੈ ਜਾ ਕੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਔਰਤ ਦੀ ਪਹਿਚਾਣ ਰਾਣੀ ਕੌਰ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਵਜੋਂ ਹੋਈ ਹੈ | ਔਰਤ ਰਾਣੀ ਕੌਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਭੁੱਚੋ ਮੰਡੀ ਦੇ ਗੁਰਦੁਆਰਾ ਸਾਹਿਬ ਰੂੰਮੀਆਣਾ ਵਿਖੇ ਮੱਥਾ ਟੇਕਣ ਗਈ ਸੀ, ਜਦੋਂ ਬਠਿੰਡਾ ਆਉਣ ਲੱਗੀ ਤਾਂ ਦੋ ਮੋਟਰ-ਸਾਈਕਲ 'ਤੇ ਸਵਾਰ ਨੌਜਵਾਨਾਂ ਤੋਂ ਲਿਫ਼ਟ ਮੰਗ ਲਈ | ਉਨ•ਾਂ ਨੇ ਉਸ ਨੂੰ ਬੀਬੀ ਵਾਲਾ ਚੌਕ 'ਤੇ ਛੱਡਣ ਨੂੰ ਕਿਹਾ, ਜਦੋਂ ਉਹ ਬੀਬੀ ਵਾਲਾ ਚੌਕ 'ਤੇ ਪਹੁੰਚੇ ਤਾਂ ਉਨ•ਾਂ ਨੇ ਮੋਟਰ-ਸਾਈਕਲ ਨਾ ਰੋਕ ਕੇ ਤੇਜ ਭਜਾਉਂਦੇ ਹੋਏ ਬੀਬੀ ਵਾਲਾ ਦੇ ਪਿੰਡ ਕਿਸੇ ਸੁੰਨਸਾਨ ਥਾਂ 'ਤੇ ਲੈ ਗਏ | ਜਿੱਥੇ ਉਨ•ਾਂ ਨੇ ਉਸ ਦੀਆਂ ਦੋਵੇਂ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਬੱਲ੍ਹੋ ਦਾ ਆਮ ਇਜਲਾਸ ਹੋਵੇਗਾ 31 ਨੂੰ <br/> ਅਗਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਠਿੰਡਾ ਵਲੋਂ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਇਆ <br/>
Ad Position 24