ਰਾਮਪੁਰਾ ਫੂਲ, 28 ਦਸੰਬਰ (ਹੇਮੰਤ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: ਬਲਾਕ ਰਾਮਪੁਰਾ ਫੂਲ ਦੀ ਮੀਟਿੰਗ ਡਾਕਟਰ ਨਿਰਮਲ ਸਿੰਘ ਚਾਉਕੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਫੂਲ ਰੋਡ 'ਤੇ ਸਥਿਤ ਸ਼ਹੀਦ ਅਧਿਆਪਕ ਯਾਦਗਾਰੀ ਹਾਲ ਵਿਖੇ ਹੋਈ¢ ਇਸ ਮੌਕੇ ਸਟੇਜ ਦੀ ਕਾਰਵਾਈ ਸੈਕਟਰੀ ਡਾਕਟਰ ਦੇਵ ਰਾਜ ਨੇ ਕੀਤੀ¢ ਇਸ ਮੀਟਿੰਗ ਚ ਜਥੇਬੰਦੀ ਵਲੋਂ ਵਿੱਛੜੇ ਸਾਥੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ¢ ਇਸ ਤੋਂ ਇਲਾਵਾ ਸ਼ਹੀਦੀ ਦਿਹਾੜੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ, ਤੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕÏਰ ਤੇ ਅਨੇਕਾਂ ਸਿੰਘਾ ਨੂੰ ਯਾਦ ਕੀਤਾ ਗਿਆ ਉਨ੍ਹਾਂ ਵਲੋਂ ਕੁਲ ਮਨੁੱਖਤਾ ਲਈ ਦਿੱਤੀਆਂ ਸ਼ਹੀਦੀਆਂ ਨੂੰ ਯਾਦ ਕਰਦਿਆਂ ਨਮਨ ਕੀਤਾ ਗਿਆ¢ ਉਨ੍ਹਾਂ ਜਥੇਬੰਦੀ ਚ ਹਾਜ਼ਰ ਸਾਥੀਆਂ ਨੂੰ ਗੁਰੂਆਂ ਦੇ ਦੱਸੇ ਸੱਚ ਦੇ ਮਾਰਗ 'ਤੇ ਚੱਲਣ ਲਈ ਤੇ ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ¢ ਡਾਕਟਰ ਰੇਸ਼ਮ ਸਿੰਘ ਫੂਲ ਨੇ ਸਾਥੀਆਂ ਦੀਆਂ ਸਮੱਸਿਆ ਵੱਲ ਧਿਆਨ ਦੇਣ ਸਰਕਾਰ ਵਲੋਂ ਜਥੇਬੰਦੀ ਨਾਲ ਕੀਤੇ ਵਾਅਦੇ ਯਾਦ ਕਰਵਾਏ ਤੇ ਉਨਾਂ ਨੂੰ ਹੱਲ ਕਰਵਾਏ ਜਾਣ ਲਈ ਕਿਹਾ ਗਿਆ¢ ਜਥੇਬੰਦੀ ਦੇ ਜ਼ਿਲ੍ਹਾ ਆਗੂ ਡਾਕਟਰ ਜਗਤਾਰ ਸਿੰਘ ਫੂਲ ਨੇ ਕਿਹਾ ਕਿ ਸਾਨੂੰ ਰਲ ਮਿਲ ਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਾਨੂੰ ਕੋਈ ਮੁਸ਼ਕਿਲ ਨਾ ਆਵੇ ਤੇ ਸਰਕਾਰ ਨੂੰ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕੀਤਾ ਜਾਵੇ¢ ਇਸ ਤੋਂ ਇਲਾਵਾ ਡਾਕਟਰ ਜਗਤਾਰ ਸਿੰਘ ਫੂਲ, ਕÏਰ ਸਿੰਘ ਫੂਲ, ਡਾਕਟਰ ਹਰਜਿੰਦਰ ਸਿੰਘ ਭਾਈਰੂਪਾ ਨੇ ਜਥੇਬੰਦੀ 'ਚ ਸ਼ਾਮਿਲ ਹੋਏ ਡਾਕਟਰ ਸਾਥੀਆਂ ਨੂੰ ਜੀ ਆਇਆ ਕਿਹਾ¢ ਇਸ ਮੌਕੇ ਡਾ. ਗੁਰਸੇਵਕ ਸਿੰਘ ਢੱਡੇ, ਡਾ. ਵੇਦ ਵਿਆਸ, ਡਾ. ਰਜਿੰਦਰ ਕੁਮਾਰ, ਡਾ. ਲੱਖਾ ਸਿੰਘ, ਡਾ. ਇਕਬਾਲ ਸਿੰਘ, ਡਾ. ਗੁਰਦੀਪ ਸਿੰਘ ਭੋਲਾ, ਡਾ. ਕੁਲਵੰਤ ਸਿੰਘ, ਭਗਵੰਤ ਸਿੰਘ ਢਿਪਾਲੀ ਤੇ ਹੋਰ ਡਾ. ਸਾਥੀ ਹਾਜ਼ਰ ਸਨ¢ ਇਹ ਜਾਣਕਾਰੀ ਜਥੇਬੰਦੀ ਦੇ ਪ੍ਰੈਸ ਸਕੱਤਰ ਡਾ. ਮਨਜੀਤ ਸਿੰਘ ਫੂਲ ਵਲੋਂ ਦਿੱਤੀ ਗਈ¢