ਰਾਮਪੁਰਾ ਫੂਲ, 28 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਾਮਪੁਰਾ ਫੂਲ ਦੀ ਮਦਦ ਨਾਲ ਬੀੜ ਰਾਮਪੁਰਾ ਵਿਖੇ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਭਾਜਪਾ (ਦਿਹਾਤੀ) ਵਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੱਡੀ ਗਿਣਤੀ 'ਚ ਬੂਟੇ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ¢ ਇਸ ਮÏਕੇ ਉਨ੍ਹਾਂ ਨੇ ਕਿਹਾ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ, ਜੋ ਮਨੁੱਖੀ ਜੀਵਨ ਲਈ ਸਭ ਤੋਂ ਵੱਡੀ ਕੁਦਰਤੀ ਨੇਮਤ ਹੈ ਇਸ ਲਈ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ¢ ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਾਨੂੰ ਸੱਚ, ਧਰਮ ਤੇ ਅਡੋਲ ਰਹਿ ਕੇ ਸਹੀ ਮਾਰਗ 'ਤੇ ਤੁਰਨ ਦੀ ਪੇ੍ਰਰਨਾ ਦਿੰਦੀ ਹੈ¢ ਇਸ ਮÏਕੇ ਉਨ੍ਹਾਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਆਪਣੀ ਤਰਫ਼ੋਂ ਸੁਸਾਇਟੀ ਨੂੰ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਭੇਟ ਕੀਤੀ¢ ਇਨ੍ਹਾਂ ਤੋਂ ਭਾਜਪਾ ਆਗੂਆਂ ਵਿਵੇਕ ਗਰਗ, ਚੰਦਨ ਕਾਂਤ ਗਰਗ, ਜੋਗਿੰਦਰਪਾਲ ਸਿੰਗਲਾ (ਡ੍ਰੀਮਲੈਂਡ) ਨੇ ਆਪਣੇ ਆਪਣੇ ਤÏਰ ਤੇ 11-11 ਹਜ਼ਾਰ ਦੀ ਮੱਦਦ ਸੁਸਾਇਟੀ ਨੂੰ ਕੀਤੀ¢ ਭਾਰਤ ਭੂਸ਼ਨ ਜੈਨ ਵਲੋਂ ਵੀ ਆਰਥਿਕ ਮਦਦ ਕੀਤੀ ਗਈ¢ ਇਸ ਮÏਕੇ ਬੂਟਾ ਭਾਈਰੂਪਾ, ਭੂਸ਼ਨ ਕੁਮਾਰ, ਯਸ਼ਪਾਲ, ਜਗਜੀਵਨ ਸਿੰਘ, ਅਮਨਦੀਪ ਕÏਰ, ਸੰਜੇ ਪਰੋਚਾ, ਮਾਸਟਰ ਗੁਰਚਰਨ ਗਿੱਲ, ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ ਅਤੇ ਪ੍ਰਧਾਨ ਧਰਮਵੀਰ ਖੰਨਾ, ਰਾਮ ਲਾਲ ਗੰਨਮੈਨ, ਨਾਜ਼ਰ ਸਿੰਘ ਨਾਫਰੀਆ, ਗੁਰਪਾਲ ਸਿੰਘ ਮÏੜ, ਸੰਦੀਪ ਕੁਮਾਰ, ਅਧਿਆਪਕ ਨਿਰਭੈ ਸਿੰਘ, ਸੁਖਦੇਵ ਸਿੰਘ ਢਿੱਲੋਂ, ਸੂਬਾ ਸਿੰਘ, ਗੁਰਦਾਸ ਸਿੰਘ ਚੋਟੀਆ,ਗੁਰਸੇਵਕ ਸਿੰਘ ਚੋਟੀਆ, ਰਵੀ ਰਾਜਪੂਤ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਰੁਪਿੰਦਰ ਸਿੰਘ, ਅੰਮਿ੍ਤਪਾਲ ਵਿੱਕੀ, ਦਰਸ਼ਨ ਕੁਮਾਰ, ਪ੍ਰੋਫੈਸਰ ਸੁਖਵਿੰਦਰ ਸਿੰਘ, ਮੰਗਤ ਰਾਏ, ਗੁਰਗਿਆਨ ਸਿੰਘ ਜੇਈ, ਐਡਵੋਕੇਟ ਕ੍ਰਿਸ਼ਨ ਚੰਦ ਤੋਂ ਇਲਾਵਾ ਸ਼ਹਿਰ ਨਿਵਾਸੀ ਹਾਜ਼ਰ ਸਨ¢