06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕੇਂਦਰ ਸਰਕਾਰ ਮਨਰੇਗਾ ਸਬੰਧੀ ਮਜ਼ਦੂਰ ਮਾਰੂ ਫੈਸਲੇ ਨੂੰ ਤੁਰੰਤ ਵਾਪਸ ਲਵੇ-ਕੁੱਤੀਵਾਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਸੰਗਤ ਮੰਡੀ, 30 ਦਸੰਬਰ (ਸੁਖਤੇਜ ਧਾਲੀਵਾਲ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੇ ਆਖਿਆ ਕਿ ਕੇਂਦਰ ਸਰਕਾਰ ਆਪਣੇ ਮਨਰੇਗਾ ਸਬੰਧੀ ਮਜ਼ਦੂਰ ਮਾਰੂ ਲਏ ਗਏ ਫੈਸਲੇ ਅਤੇ ਨਵੇਂ ਲਿਆਂਦੇ ਜਾ ਰਹੇ ਜੀ ਰਾਮ ਜੀ ਕਾਨੂੰਨ ਨੂੰ ਤੁਰੰਤ ਵਾਪਸ ਲਵੇ ਕਿਉਂਕਿ ਇਹ ਕੇਂਦਰ ਦੀ ਮੋਦੀ ਸਰਕਾਰ ਦਾ ਗਰੀਬਾਂ ਤੇ ਮਜ਼ਦੂਰਾਂ ਦੇ ਹੱਕਾਂ ਉੱਪਰ ਸਿੱਧਾ ਡਾਕਾ ਹੈ | ਵਿਧਾਇਕ ਕੁੱਤੀਵਾਲ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਸਬੰਧੀ ਲਏ ਗਏ ਫੈਸਲੇ ਖਿਲਾਫ਼ ਦੇਸ਼ ਭਰ ਦੇ ਕਿਰਤੀ ਲੋਕਾਂ ਅੰਦਰ ਭਾਰੀ ਰੋਸ ਵੱਧਦਾ ਜਾ ਰਿਹਾ ਹੈ ਕਿਉਂਕਿ ਮਨਰੇਗਾ ਸਕੀਮ ਗਰੀਬ ਮਜ਼ਦੂਰ ਅਤੇ ਪੇਂਡੂ ਲੋਕਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਹੈ | ਇਸ ਯੋਜਨਾ ਰਾਹੀਂ ਕਰੋੜਾਂ ਲੋਕਾਂ ਨੂੰ ਆਪਣੇ ਪਰਿਵਾਰ ਪਾਲਣ ਲਈ ਰੁਜ਼ਗਾਰ ਮਿਲਦਾ ਹੈ, ਪਰ ਕੇਂਦਰ ਸਰਕਾਰ ਵਲੋਂ ਫੰਡ ਘਟਾਉਣ ਅਤੇ ਸ਼ਰਤਾਂ ਸਖਤ ਕਰਨ ਨਾਲ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਜਲਦ ਹੀ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ਼ ਮਨਰੇਗਾ ਬਚਾਓ ਮੁਹਿੰਮ ਪੂਰੇ ਦੇਸ਼ ਅੰਦਰ ਵੱਡੇ ਪੱਧਰ 'ਤੇ ਚਲਾਈ ਜਾਵੇਗੀ, ਜਿਸ ਵਿਚ ਸਮਾਜ ਦੇ ਹਰ ਵਰਗ ਦਾ ਭਰਪੂਰ ਸਮਰਥਨ ਮਿਲਿਆ ਹੈ | ਕਿਸਾਨ ਮਜ਼ਦੂਰ ਮਹਿਲਾਵਾਂ, ਨੌਜਵਾਨ, ਅਤੇ ਦਲਿਤ ਵਰਗ ਸੜਕਾਂ 'ਤੇ ਉੱਤਰਕੇ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕਰਨਗੇ | ਸਾਬਕਾ ਵਿਧਾਇਕ ਕੁੱਤੀਵਾਲ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫ਼ੈਸਲਾ ਤਰੁੰਤ ਵਾਪਸ ਨਾ ਲਿਆ ਤਾਂ ਕਾਂਗਰਸ ਪਾਰਟੀ ਸੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਤੇਜ਼ ਕਰੇਗੀ ਅਤੇ ਇਸ ਫੈਸਲੇ ਨੂੰ ਰੱਦ ਕਰਵਾਕੇ ਹੀ ਹਟੇਗੀ | ਉਨ੍ਹਾਂ ਕਿਹਾ ਕਿ ਮਨਰੇਗਾ ਨਾਲ ਛੇੜਛਾੜ ਗਰੀਬਾਂ ਨਾਲ ਧੋਖਾ ਹੈ ਕਾਂਗਰਸ ਪਾਰਟੀ ਗਰੀਬਾਂ ਦੇ ਹੱਕਾਂ ਲਈ ਹਰ ਮੰਚ 'ਤੇ ਲੜਾਈ ਜਾਰੀ ਰੱਖੇਗੀ |

Ad Position 22
No active advertisement
ਪਿਛਲੀ ਖ਼ਬਰ ਸੰਗਤ ਮੰਡੀ ਵਾਸੀਆਂ ਲਈ ਸੰਘਰਸ਼ ਅਤੇ ਮੰਦਹਾਲੀ ਵਾਲਾ ਹੋ ਬੀਤਿਆ ਸਾਲ 2025 <br/> ਅਗਲੀ ਖ਼ਬਰ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਪਿੰਡ ਚੱਕ ਹੀਰਾ ਸਿੰਘ ਵਾਲਾ ਅਤੇ ਸੇਖੂ ਦੀਆਂ ਪੰਚਾਇਤਾਂ ਨੂੰ ਸੌਂਪੇ ਮੰਗ-ਪੱਤਰ <br/>...
Ad Position 24