06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੰਗਤ ਮੰਡੀ ਵਾਸੀਆਂ ਲਈ ਸੰਘਰਸ਼ ਅਤੇ ਮੰਦਹਾਲੀ ਵਾਲਾ ਹੋ ਬੀਤਿਆ ਸਾਲ 2025 <br/>

Ad Position 21
repet_subhas-goyals [Copy P29]
ਸੰਗਤ ਮੰਡੀ ਦੇ ਦੁਕਾਨਦਾਰ ਮੰਡੀ ਵਿਕਾਊ ਦੇ ਪੋਸਟਰ ਫ਼ੜਕੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਦੀ ਪੁਰਾਣੀ ਤਸਵੀਰ | ਅਜੀਤ ਤਸਵੀਰ<br/> 31-12-2025

ਸੰਗਤ ਮੰਡੀ 30 ਦਸੰਬਰ (ਸੁਖਤੇਜ ਧਾਲੀਵਾਲ)-ਸੰਗਤ ਮੰਡੀ ਦੇ ਬਜ਼ਾਰਾਂ ਵਿਚ ਜਮ੍ਹਾਂ ਹੋਏ ਸੀਵਰੇਜ ਦੇ ਗੰਦੇ ਪਾਣੀ ਨਾਲ ਇੱਥੋਂ ਦੇ ਦੁਕਾਨਦਾਰਾਂ ਲਈ ਪੂਰਾ ਸਾਲ ਮੰਦਹਾਲੀ ਵਾਲਾ ਹੋ ਨਿੱਬੜਿਆ, ਉਥੇ ਪੂਰਾ ਸਾਲ ਗੰਦੇ ਪਾਣੀ ਦੀ ਪੱਤਣ 'ਤੇ ਬੈਠ ਕੇ ਹੰਢਾਇਆ ਗਿਆ ਸੰਤਾਪ ਉਨ੍ਹਾਂ ਨੂੰ ਹਮੇਸ਼ਾ ਚੇਤੇ ਆਵੇਗਾ | ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮੰਡੀ ਵਾਸੀਆਂ ਨੂੰ ਕਈ ਵਾਰ ਬਜ਼ਾਰ ਬੰਦ ਕਰਕੇ ਪੰਜਾਬ ਸਰਕਾਰ ਅਤੇ ਸੀਵਰੇਜ ਬੋਰਡ ਵਿਰੁੱਧ ਧਰਨੇ ਮੁਜ਼ਾਹਰੇ ਵੀ ਕਰਨੇ ਪਏ | ਪਰ ਉਨ੍ਹਾਂ ਦੀ ਕੂਕ ਪੁਕਾਰ ਕਿਸੇ ਨੂੰ ਵੀ ਸੁਣਾਈ ਨਹੀਂ ਦਿੱਤੀ | ਉਹ ਸਾਲ ਭਰ ਆਪਣੀ ਕਮਾਈ ਆਪ ਖਾਅਕੇ ਗੁਜ਼ਾਰਾ ਕਰਦੇ ਰਹੇ | ਇਥੋਂ ਦੇ ਦੁਕਾਨਦਾਰਾਂ ਦਾ ਪੰਜਾਬ ਸਰਕਾਰ ਵਿਰੁੱਧ ਰੋਸ ਇਸ ਕਦਰ ਤੱਕ ਪਹੁੰਚ ਗਿਆ ਕਿ ਉਨ੍ਹਾਂ ਨੂੰ ਮੰਡੀ ਵਿਕਾਊ ਦੇ ਪੋਸਟਰ ਲਗਾਕੇ ਰੋਸ ਪ੍ਰਦਰਸ਼ਨ ਕਰਨ ਲਈ ਵੀ ਮਜ਼ਬੂਰ ਹੋਣਾ ਪਿਆ | ਸਾਲ ਭਰ ਬਜ਼ਾਰਾਂ 'ਚ ਖੜ੍ਹੇ ਸੀਵਰੇਜ ਦੇ ਪਾਣੀ ਨਾਲ ਨੇੜਲੇ ਪਿੰਡਾਂ ਤੋਂ ਘਰੇਲੂ ਵਸਤਾਂ ਖਰੀਦਣ ਵਾਲੇ ਗ੍ਰਾਹਕਾਂ ਨੇ ਬੇਵੱਸ ਹੁੰਦਿਆਂ ਆਪਣਾ ਰੁੱਖ ਹੋਰਨਾਂ ਸ਼ਹਿਰਾਂ ਵੱਲ ਕਰ ਲਿਆ, ਜਿਸ ਨਾਲ ਇਥੋਂ ਦੇ ਦੁਕਾਨਦਾਰਾਂ ਨੂੰ ਭਾਰੀ ਆਰਥਿਕ ਸੱਟ ਲੱਗੀ ਅਤੇ ਮੰਡੀ ਦੇ ਕਈ ਵੱਡੇ ਦੁਕਾਨਦਾਰਾਂ ਨੇ ਵੀ ਦੁਕਾਨਾਂ ਬੰਦ ਕਰਕੇ ਹੋਰਨਾਂ ਮੰਡੀਆਂ ਵਿਚ ਕੰਮ ਕਰਨ ਦਾ ਮਨ ਬਣਾ ਲਿਆ | ਇਸ ਕਰਕੇ ਸੰਗਤ ਮੰਡੀ ਵਾਸੀਆਂ ਲਈ ਇਹ ਸਾਲ ਜਿਥੇ ਮੰਦਹਾਲੀ ਵਾਲਾ ਹੋ ਗੁਜ਼ਰਿਆ ਉਥੇ ਲੋਕਾਂ ਦਾ ਪੰਜਾਬ ਸਰਕਾਰ ਤੋਂ ਵੀ ਮੋਹ ਭੰਗ ਹੋ ਗਿਆ ਹੈ | ਹੁਣ ਦੇਖਣਾ ਹੋਵੇਗਾ ਕਿ ਨਵਾਂ ਸਾਲ ਕਿਸ ਤਰ੍ਹਾਂ ਨਾਲ ਸ਼ੁਰੂ ਹੁੰਦਾ ਹੈ | ਕਿਉਂਕਿ ਸੀਵਰੇਜ ਦੀ ਸਮੱਸਿਆ ਦਾ ਅਜੇ ਤੱਕ ਵੀ ਕੋਈ ਜ਼ਿਆਦਾ ਪੱਕਾ ਹੱਲ ਨਹੀਂ ਨਿਕਲਿਆ ਸਗੋਂ ਪਹਿਲਾਂ ਵਾਲੀ ਥਾਂ 'ਤੇ ਕਰੋੜਾਂ ਰੁਪਏ ਖਰਚ ਕਰਕੇ ਨਵੀਂਆਂ ਪਾਈਪਾਂ ਵੀ ਬੰਦ ਹੋਣ ਲੱਗ ਗਈਆਂ ਹਨ | ਜਿਸ ਨਾਲ ਮੰਡੀ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਫ਼ਿਰ ਤੋਂ ਸੀਵਰੇਜ ਦੇ ਬੰਦ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਟਰਾਂਮਾਡੋਲ ਦੀਆਂ ਗੋਲੀਆਂ ਅਤੇ 10 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇੱਕ ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਸਬੰਧੀ ਮਜ਼ਦੂਰ ਮਾਰੂ ਫੈਸਲੇ ਨੂੰ ਤੁਰੰਤ ਵਾਪਸ ਲਵੇ-ਕੁੱਤੀਵਾਲ <br/>
Ad Position 24