ਭਾਈਰੂਪਾ, 31 ਮਈ (ਵਰਿੰਦਰ ਲੱਕੀ)-ਪਿੰਡ ਜਲਾਲ ਵਿਖੇ ਲੱਖ ਦਾਤਾ ਲਾਲਾਂ ਵਾਲਾ ਪੀਰ ਦੇ ਅਸ਼ੀਰਵਾਦ ਨਾਲ ਪੀਰਖਾਨਾ ਲੋਕਲ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦੇ ਦਰਬਾਰ ਵਿਖੇ 19ਵਾਂ ਵਿਸ਼ਾਲ ਸਾਲਾਨਾ ਭੰਡਾਰਾ ਕਰਵਾਇਆ ਗਿਆ¢ ਇਸ ਦੌਰਾਨ ਵਿਵੇਕ ਆਸ਼ਰਮ ਗੁਰੂਸਰ ਜਲਾਲ ਦੇ ਸੰਤ ਬਾਬਾ ਗੰਗਾ ਰਾਮ ਨੇ ਆਈਆਂ ਹੋਈਆਂ ਸੰਗਤਾਂ ਨੂੰ ਅਸ਼ੀਰਵਾਦ ਦੇ ਕੇ ਚੰਗੇ ਸਮਾਜ ਦੀ ਸਿਰਜਣਾ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਪੀਰਾਂ ਫ਼ਕੀਰਾਂ ਦੇ ਦਿਨ ਮਨਾਉਣੇ ਚਾਹੀਦੇ ਹਨ¢ ਇਸ ਮੌਕੇ ਉਨ੍ਹਾਂ ਨਾਲ ਬਾਬਾ ਮਹਿੰਦਰ ਸਿੰਘ ਨਹਿੰਗ, ਡਾਕਟਰ ਵੀਰਭਾਨ ਨੇ ਵੀ ਹਾਜ਼ਰੀ ਲਵਾਈ¢ ਇਸ ਮੌਕੇ ਪੀਰਖਾਨਾ ਦੇ ਮੁੱਖ ਸੇਵਾਦਾਰ ਅਤੇ ਕਮੇਟੀ ਦੇ ਪ੍ਰਧਾਨ ਬਿੰਦਰ ਜਲਾਲ, ਮੀਤ ਪ੍ਰਧਾਨ ਜਸਕਰਨ ਸਿੰਘ ਅਤੇ ਬਾਬਾ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਜੀ ਦੀ ਯਾਦ ਵਿਚ ਹਰ ਸਾਲ ਜੇਠ ਮਹੀਨੇ ਦੇ ਚਾਨਣੇ ਵੀਰਵਾਰ ਨੂੰ ਜਲੇਬੀਆਂ ਅਤੇ ਗੁਰੂ ਕੇ ਲੰਗਰ ਬੜੀ ਸ਼ਰਧਾ ਭਾਵਨਾ ਨਾਲ ਲਾ ਕੇ ਬਾਬਾ ਜੀ ਦਾ ਦਿਨ ਮਨਾਇਆ ਜਾਂਦਾ ਹੈ¢ ਇਸ ਮੌਕੇ ਬਾਬਾ ਹਰਬੰਸ ਸਿੰਘ, ਸਰਪੰਚ ਛਿੰਦਰਪਾਲ ਸਿੰਘ, ਸਾਬਕਾ ਸਰਪੰਚ ਜਗਦੀਸ਼ ਸਿੰਘ, ਸੁਖਚੈਨ ਸਿੰਘ ਪੈਂਟੂ, ਸਰਬਜੀਤ ਸਿੰਘ ਸਰਬਾ ਸਾਬਕਾ ਪੰਚ, ਗੁਰਮੀਤ ਸਿੰਘ ਪੰਚ, ਗੁਰਜੀਤ ਸਿੰਘ ਪ੍ਰਧਾਨ, ਸੋਹਣ ਸਿੰਘ ਪੰਚ, ਜਗਜੀਤ ਸਿੰਘ, ਮੋਦਨ ਸਿੰਘ ਢਿੱਲੋਂ, ਗੁਰਤੇਜ ਤੇਜ਼ੀ ਪੰਚ , ਪਰਮਜੀਤ ਸਿੰਘ ਹੈਪੀ, ਮੰਗਤ ਦੀਨ ਪੰਚ, ਵੀਰ ਸਿੰਘ ਹਮੀਰਗੜ੍ਹ, ਮਾ. ਗੁਰਜੰਟ ਸਿੰਘ, ਮਾ. ਜਰਨੈਲ ਸਿੰਘ, ਛਿੰਦਾ ਜਲਾਲ, ਸੋਮਾ ਸਿੰਘ, ਬੁੱਧਾ ਖਾਨ, ਗੁਰਤੇਜ ਸਿੰਘ ਸਿੱਧੂ, ਸੀਤਾ ਸਿੰਘ ਪੰਚ, ਮਹਿੰਦਰ ਸਿੰਘ ਗਿਆਨੀ ਪੰਚ, ਸੰਦੀਪ ਸਨੀ ਪੰਚ, ਜਸਵੀਰ ਸਿੰਘ ਪੰਚ,ਅਮਨਾ ਸਿੰਘ, ਭੀਮ ਸੈਨ ਜਲਾਲ, ਗੋਰਾ ਸਿੰਘ ਪੰਚ, ਲਾਲਜੀਤ ਮਹਿਣਾ ਅਤੇ ਮੋਹਣੀ ਹਲਵਾਈ, ਰਾਜੂ ਕੋਹਲੀ ਆਦਿ ਵਿਅਕਤੀ ਹਾਜ਼ਰ ਸਨ | ਸਮਾਗਮ ਦੀ ਸਮਾਪਤੀ ਤੇ ਕਮੇਟੀ ਦੇ ਪ੍ਰਧਾਨ ਬਿੰਦਰ ਜਲਾਲ ਨੇ ਆਈਆਂ ਹੋਈਆਂ ਸਮੂਹ ਨਗਰ ਸੰਗਤਾਂ ਦਾ ਧੰਨਵਾਦ ਕੀਤਾ¢