ਤਲਵੰਡੀ ਸਾਬੋ, 31 ਮਈ (ਪੱਤਰ ਪ੍ਰੇਰਕ)-ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ 'ਚ ਗਿਣੇ ਜਾਂਦੇ ਪਿੰਡ ਜੰਬਰ ਬਸਤੀ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਬਿੱਟੂ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸਮੁੰਦਰ ਸਿੰਘ ਸੰਧੂ ਅੱਜ ਅਕਾਲ ਚਲਾਣਾ ਕਰ ਗੁਰੂ ਚਰਨਾਂ 'ਚ ਜਾ ਬਿਰਾਜੇ | ਸਮੁੰਦਰ ਸਿੰਘ ਦੀ ਮਿ੍ਤਕ ਦੇਹ ਦਾ ਅੱਜ ਸਮਾਜਿਕ ਰਹੁ ਰੀਤਾਂ ਮੁਤਾਬਿਕ ਅੰਤਿਮ ਸਸਕਾਰ ਕੀਤਾ ਗਿਆ | ਅੰਤਿਮ ਸੰਸਕਾਰ ਮੌਕੇ ਵਿਸ਼ੇਸ ਤੌਰ 'ਤੇ ਪੁੱਜੇ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਸਮੁੰਦਰ ਸਿੰਘ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਹਰਜਿੰਦਰ ਸਿੰਘ ਬਿੱਟੂ ਨਾਲ ਦੁੱਖ ਵੰਡਾਇਆ ਜਦੋਂਕਿ ਸਸਕਾਰ ਮੌਕੇ ਹਾਜ਼ਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਧੀਕ ਮੈਨੇਜਰ ਗੁਰਦੇਵ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਮੇਜਰ ਸਿੰਘ ਮਾਨ ਸਕੱਤਰ ਇੰਟਕ, ਵਿਕਾਸ ਤਲਵੰਡੀ ਸੂਬਾ ਸਕੱਤਰ ਕਾਂਗਰਸ ਸ਼ੋਸਲ ਮੀਡੀਆ ਸੈੱਲ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਸੁਰਜੀਤ ਸ਼ਿੰਦੀ ਜਗਾ ਰਾਮ ਤੀਰਥ, ਗੁਰਮੇਲ ਸਿੰਘ ਲਾਲੇਆਣਾ, ਹਰਪਾਲ ਸਿੰਘ ਪੰਚ ਗਾਟਵਾਲੀ, ਇਕਬਾਲ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਵੀ ਇਸ ਦੁੱਖ ਦੀ ਘੜੀ ਸੰਧੂ ਪਰਿਵਾਰ ਨਾਲ ਅਫ਼ਸੋਸ ਦਾ ਇਜ਼ਹਾਰ ਕੀਤਾ |