23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਇਨਕਲਾਬੀ ਕੇਂਦਰ ਵਲੋਂ ਪੰਜਾਬ ਪੁਲਿਸ ਦੇ ਵਰਦੀਧਾਰੀ ਕਾਤਲੀ ਗਰੋਹ ਖ਼ਿਲਾਫ਼ ਸੰਘਰਸ਼ 'ਚ ਨਿੱਤਰਨ ਦਾ ਸੱਦਾ

Ad Position 21
No active advertisement
ਅਜੀਤ ਡੈਸਕ 01-06-2025
ਲਹਿਰਾ ਮੁਹੱਬਤ, 31 ਮਈ (ਸੁਖਪਾਲ ਸਿੰਘ ਸੁੱਖੀ)- ਨੌਜਵਾਨ ਅਧਿਆਪਕ ਨਰਿੰਦਰ ਦੀਪ ਸਿੰਘ ਨੂੰ ਸੀ.ਆਈ.ਏ-2 ਦੀ ਪੁਲੀਸ ਨੇ ਤਸੀਹੇ ਦੇ ਕੇ ਮਾਰ ਦਿੱਤਾ ਹੈ | ਪਰਿਵਾਰਕ ਮੈਂਬਰਾਂ ਅਤੇ ਕੇਸ 'ਚ ਫ਼ਰਾਰ ਚੱਲ ਰਹੇ ਕਥਿਤ ਮੁਲਜ਼ਮ ਗਗਨਦੀਪ ਨੇ ਪੁਲੀਸ ਉਪਰ ਨਰਿੰਦਰ ਦੀਪ ਸਿੰਘ ਨੂੰ ਤਸ਼ੱਦਦ ਕਰਕੇ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਪੋਸਟਮਾਰਟਮ ਦੀ ਰਿਪੋਰਟ ਵੀ ਕਾਫ਼ੀ ਕੁਝ ਬਿਆਨ ਕਰ ਰਹੀ ਹੈ | ਇਸ ਮਾਮਲੇ ਸਬੰਧੀ ਇਨਕਲਾਬੀ ਕੇਂਦਰ ਪੰਜਾਬ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਪੁਲੀਸ ਨਰਿੰਦਰ ਦੀਪ ਸਿੰਘ ਦਾ ਕਸੂਰ ਵੀ ਨਹੀਂ ਦੱਸ ਸਕੀ, ਕਿ ਆਖ਼ਰ ਅਜਿਹਾ ਕਿਉਂ ਹੋਇਆ? ਇਨਸਾਫ਼ ਦੇਣ ਦੀ ਥਾਂ ਪਰਿਵਾਰ 'ਤੇ ਕਈ ਤਰ੍ਹਾਂ ਦੇ ਦਬਾਅ ਬਣਾਏ ਜਾ ਰਹੇ ਹਨ | ਇਸ ਸਾਰੇ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਸਾਧੀ ਚੁੱਪ ਵੀ ਗੰਭੀਰ ਸਵਾਲਾਂ ਦੇ ਘੇਰੇ ਵਿਚ ਹੈ | ਬਠਿੰਡੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਨੂੰ ਖੂਬ ਭੰਡਿਆ |ਪਰ 10 ਕਿੱਲੋਮੀਟਰ ਦੀ ਦੂਰੀ 'ਤੇ ਨਰਿੰਦਰ ਦੀਪ ਸਿੰਘ ਦੇ ਪਰਿਵਾਰ ਨਾਲ ਗੋਨਿਆਣਾ ਮੰਡੀ ਦੁੱਖ ਸਾਂਝਾ ਕਰਨ ਦਾ ਸਮਾਂ ਕਿਉਂ ਨਹੀਂ ਕੱਢ ਕੇ | ਨਿੱਕੀ-ਨਿੱਕੀ ਗੱਲ 'ਤੇ ਟਵੀਟ ਕਰਨ ਵਾਲੇ ਪੰਜਾਬ ਦੇ ਡੀ.ਜੀ.ਪੀ ਦੀ ਟਿੱਪਣੀ ਕਿਉਂ ਨਹੀਂ ਆਈ, ਵਿਰੋਧੀ ਧਿਰਾਂ ਦੀ ਮਾਮਲੇ 'ਤੇ ਖ਼ਾਮੋਸ਼ੀ ਵੀ ਸਵਾਲਾਂ ਦੇ ਘੇਰੇ ਵਿਚ ਹੈ | ਆਗੂਆਂ ਮੁਖ਼ਤਿਆਰ ਪੂਹਲਾ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਮੰਗ ਕੀਤੀ ਕਿ ਪੰਜਾਬ ਹਰਿਆਣਾ ਹਾਈਕੋਰਟ ਨੂੰ ਅਜਿਹੇ ਮਾਮਲਿਆਂ 'ਤੇ ਸੂ-ਮੋਟੋ ਨੋਟਿਸ ਲੈਣਾ ਚਾਹੀਦਾ ਹੈ | ਪੀੜਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਨਸਾਫ਼ ਪਸੰਦ ਲੋਕ ਅੱਗੇ ਆ ਰਹੇ ਹਨ | ਦੂਜੇ ਪਾਸੇ ਇਸ ਸਭ ਕੁਝ ਦੇ ਬਾਵਜੂਦ ਗੋਨਿਆਣਾ ਮੰਡੀ ਦੇ ਲੋਕ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਨੇ ਨਰਿੰਦਰ ਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਫ਼ੈਸਲਾ ਕਰ ਲਿਆ ਹੈ | ਇਨਕਲਾਬੀ ਕੇਂਦਰ ਪੰਜਾਬ ਇਸ ਵਹਿਸ਼ੀ ਕਤਲ ਦੀ ਜ਼ੋਰਦਾਰ ਨਿੰਦਾ ਕਰਦਾ ਦੋਸ਼ੀ ਪੁਲਸੀਆਂ ਖਿਲਾਫ ਸਖ਼ਤ ਮਿਸਾਲੀ ਕਾਰਵਾਈ ਦੀ ਮੰਗ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਹਰਜਿੰਦਰ ਸਿੰਘ ਬਿੱਟੂ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਤਹਿਤ ਕੈਂਪ ਲਾਇਆ
Ad Position 24