23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਤਹਿਤ ਕੈਂਪ ਲਾਇਆ

Ad Position 21
No active advertisement
ਅਜੀਤ ਡੈਸਕ 01-06-2025
ਮਹਿਰਾਜ, 31 ਮਈ (ਸੁਖਪਾਲ ਮਹਿਰਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਿਤ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ- 2025 ਦੀ ਕੜੀ ਤਹਿਤ ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਸਿਖਲਾਈ ਕੈਂਪ ਲਗਾਇਆ ਗਿਆ¢ ਜਿਸ ਵਿੱਚ ਨÏਜਵਾਨ ਕਿਸਾਨਾਂ ਨੇ ਰੁਚੀ ਨਾਲ ਸ਼ਮੂਲੀਅਤ ਕੀਤੀ¢ ਇਸ ਮÏਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀ ਅਤੇ ਅਧਿਕਾਰੀ ਨÏਜਵਾਨ ਕਿਸਾਨ ਸਿੱਖਿਆਰਥੀਆਂ ਦੇ ਰੂਬਰੂ ਹੋਏ¢ ਕੇ.ਵੀ.ਕੇ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ: ਗੁਰਦੀਪ ਸਿੰਘ ਵਲੋਂ ਸਾਉਣੀ ਦੀਆਂ ਫ਼ਸਲ ਦੀ ਬਿਜਾਈ, ਬੀਜ ਸੋਧ ਵਿਧੀ, ਆਧੁਨਿਕ ਤਕਨੀਕਾਂ ਜਿਵੇਂ ਕਿ ਡਰੋਨ ਦੁਆਰਾ ਕੀਟਨਾਸ਼ਕਾਂ ਦੇ ਛਿੜਕਾਅ ਜੀ.ਆਈ.ਐਸ.ਰਿਮੋਟ ਸੈਂਸਿੰਗ ਅਤੇ ਮੋਬਾਇਲ ਐਪ ਆਧਾਰਿਤ ਖੇਤੀ ਸੇਵਾਵਾਂ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ¢ ਡਾ: ਅਜੀਤ ਸਿੰਘ ਧਾਲੀਵਾਲ (ਪ੍ਰੋਫੈਸਰ ਐਨੀਮਲ ਸਾਇੰਸ) ਨੇ ਪਸ਼ੂ ਪਾਲਣ ਦੇ ਵਿਗਿਆਨਿਕ ਤਰੀਕਿਆਂ, ਪਸ਼ੂਆਂ ਦੀ ਪੋਸ਼ਣ ਪ੍ਰਣਾਲੀ, ਬਿਮਾਰੀਆਂ ਤੋਂ ਬਚਾਅ ਅਤੇ ਸੁਧਰੀ ਪਸ਼ੂ ਨਸਲ ਉਤਪਾਦਨ ਵਿੱਚ ਵਾਧਾ ਕਰਨ ਵਾਲੀਆਂ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ¢ ਡਾ: ਤੇਜਵੀਰ ਸਿੰਘ ਬੁੱਟਰ ਅਸਿਸਟੈਂਟ ਪ੍ਰੋਫੈਸਰ (ਸੋਇਲ ਸਾਇੰਸ) ਨੇ ਮਿੱਟੀ ਦੀ ਗੁਣਵੱਤਾ,ਮਿੱਟੀ ਟੈੱਸਟ ਲਈ ਨਮੂਨੇ ਲੈਣ ਦੀ ਵਿਧੀ, ਮਿੱਟੀ ਦੇ ਸੰਤੁਲਨ ਅਨੁਸਾਰ ਖਾਦਾਂ ਦੇ ਉਪਯੋਗ ਅਤੇ ਮਿੱਟੀ ਦੀ ਸਿਹਤ ਨੂੰ ਬਚਾਉਣ ਵਾਲੀਆਂ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ¢ ਡਾ: ਬੁੱਟਰ ਨੇ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡਾਂ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ¢ ਇਸ ਮÏਕੇ ਮਾਹਿਰਾਂ ਵਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਸਾਹਿਤ ਵੀ ਵੰਡਿਆ ਗਿਆ¢ ਕਿਸਾਨ ਸਿਖਲਾਈ ਕੇਂਦਰ ਮਹਿਰਾਜ ਦੇ ਪ੍ਰਬੰਧਕਾਂ ਨੇ ਖੇਤੀ ਵਿਗਿਆਨੀਆਂ ਦਾ ਧੰਨਵਾਦ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਇਨਕਲਾਬੀ ਕੇਂਦਰ ਵਲੋਂ ਪੰਜਾਬ ਪੁਲਿਸ ਦੇ ਵਰਦੀਧਾਰੀ ਕਾਤਲੀ ਗਰੋਹ ਖ਼ਿਲਾਫ਼ ਸੰਘਰਸ਼ 'ਚ ਨਿੱਤਰਨ ਦਾ ਸੱਦਾ ਅਗਲੀ ਖ਼ਬਰ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਛਬੀਲ ਦੌਰਾਨ ਸਟੇਸ਼ਨਰੀ ਤੇ ਮਿੱਟੀ ਦੇ ਕਟੋਰੇ ਵੰਡੇ
Ad Position 24