ਬਠਿੰਡਾ, 31 ਮਈ (ਸੱਤਪਾਲ ਸਿੰਘ ਸਿਵੀਆਂ)-ਸ਼ਹਿਰ ਦੀ ਸਮਾਜਸੇਵੀ ਸੰਸਥਾ 'ਆਸ' ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਕਿਲ੍ਹਾ ਮੁਬਾਰਕ ਸਾਹਮਣੇ ਛਬੀਲ ਲਗਾ ਕੇ ਸੰਗਤਾਂ ਨੂੰ ਠੰਢਾ-ਮਿੱਠਾ ਜਲ ਛਕਾਇਆ ਗਿਆ | ਸੁਸਾਇਟੀ ਦੀ ਪ੍ਰਧਾਨ ਰੀਤੂ ਸਵੇਰਾ ਤੇ ਉੱਪ-ਪ੍ਰਧਾਨ ਸ਼ਾਰਦਾ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਸਮਾਜਸੇਵਾ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਜਿੱਥੇ ਸਮੇਂ-ਸਮੇਂ ਉੱਪਰ ਲੋਕ ਹਿੱਤ 'ਚ ਕੰਮ ਕੀਤੇ ਜਾਂਦੇ ਹਨ ਤੇ ਉੱਥੇ ਆਪਣੇ ਧਾਰਮਿਕ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਛਬੀਲ ਲਗਾ ਕੇ ਲੋਕਾਂ ਨੂੰ ਠੰਢਾ-ਮਿੱਠਾ ਜਲ ਛਕਾਇਆ ਗਿਆ | ਇਸ ਤੋਂ ਸੁਸਾਇਟੀ ਵਲੋਂ ਇਲਾਵਾ ਅੱਤ ਦੀ ਗਰਮੀ ਨੂੰ ਮੁੱਖ ਰੱਖਦਿਆਂ ਪੰਛੀਆਂ ਲਈ ਪੀਣ ਵਾਲੇ ਪਾਣੀ ਅਤੇ ਖਾਣ ਲਈ ਦਾਣਿਆਂ ਵਗੈਰਾ ਦਾ ਪ੍ਰਬੰਧ ਕਰਨ ਲਈ ਲੋਕਾਂ ਨੂੰ ਮਿੱਟੀ ਦੇ ਕਟੋਰੇ ਅਤੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਮੁਫ਼ਤ ਵੰਡੀ ਗਈ | ਇਸ ਮੌਕੇ ਗੁਰਨਾਮ ਸਿੰਘ, ਅਮਨਦੀਪ ਸਿੰਘ ਬਾਹੋ ਸਿਵੀਆਂ, ਅਜੀਤ ਕੁਮਾਰ, ਸੱਤਪਾਲ ਮਾਨ, ਨਪਿੰਦਰ ਸਿੰਘ, ਉੱਘੇ ਪੰਜਾਬੀ ਗਾਇਕ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਆਦਿ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ |