20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਸੰਘਾਂ ਦੀਆਂ ਨਾਲੀਆਂ ਦਾ ਗੰਦਾ ਪਾਣੀ ਸੜਕ 'ਤੇ ਆਉਣ ਨਾਲ ਲੋਕ ਦੁਖੀ

Ad Position 21
No active advertisement
ਅਜੀਤ ਡੈਸਕ 02-06-2025
ਸਰਦੂਲਗੜ੍ਹ, 1 ਜੂਨ (ਜੀ.ਐਮ. ਅਰੋੜਾ)- ਪਿੰਡ ਸੰਘਾ ਵਿਖੇ ਪਿੰਡ ਦੇ ਨਿਕਾਸੀ ਵਾਲਾ ਗੰਦਾ ਪਾਣੀ ਸੰਘਾ ਤੋਂ ਡਿੰਗ ਰੋਡ ਨੂੰ ਜਾਣ ਵਾਲੀ ਸੜਕ 'ਤੇ ਆ ਜਾਣ ਕਾਰਨ ਜਿੱਥੇ ਆਉਣ-ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨ ਹੋ ਰਹੀ ਹੈ ਉੱਥੇ ਇਸ ਗੰਦਗੀ ਭਰੇ ਪਾਣੀ ਕਾਰਨ ਕਿਸੇ ਵੇਲੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ | ਪਿੰਡ ਨਿਵਾਸੀ ਵਕੀਲ ਚੰਦ ਅਰੋੜਾ ਤੇ ਪ੍ਰਹਲਾਦ ਕੁਮਾਰ ਅਰੋੜਾ ਨੇ ਦੱਸਿਆ ਕਿ ਪਿੰਡ ਦੀਆਂ ਗੰਦਗੀ ਵਾਲੇ ਪਾਣੀ ਦੀਆਂ ਨਾਲੀਆਂ ਦੀ ਸਫ਼ਾਈ ਕਈ ਦਿਨਾਂ ਤੋਂ ਨਾ ਹੋਣ ਕਾਰਨ ਖਾਲ਼ੀਆਂ ਭਰ ਕੇ ਓਵਰਫ਼ਲੋ ਹੋਣ ਕਾਰਨ ਸਾਰਾ ਪਾਣੀ ਸੜਕ 'ਤੇ ਆ ਗਿਆ ਹੈ, ਜਿਸ ਕਾਰਨ ਇਸ ਸੜਕ ਦੇ ਰਹਿਣ ਵਾਲੇ ਲੋਕ ਕਾਫ਼ੀ ਦੁਖੀ ਹਨ | ਇਸ ਗੰਦੇ ਪਾਣੀ ਦੀ ਸੜ੍ਹਾਂਦ ਦੂਰ ਦੂਰ ਤੱਕ ਮਾਰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਬਰਸਾਤ ਆ ਜਾਂਦੀ ਹੈ ਤਾਂ ਇਹ ਗੰਦਾ ਪਾਣੀ ਪਿੰਡ ਦੇ ਘਰਾਂ ਵਿਚ ਵੀ ਦਾਖਲ ਹੋ ਜਾਵੇਗਾ ਪਰ ਪੰਚਾਇਤ ਨੂੰ ਕਈ ਵਾਰ ਕਹਿਣ ਤੇ ਇਸ ਵੱਲ ਕੋਈ ਅਜੇ ਤੱਕ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਬਲਾਕ ਪੰਚਾਇਤ ਅਫ਼ਸਰ ਨੂੰ ਇਸ ਵੱਲ ਧਿਆਨ ਦੇਣ ਲਈ ਹੁਕਮ ਜਾਰੀ ਦਿੱਤੇ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਇਸ ਗੰਦੇ ਪਾਣੀ ਤੋਂ ਨਿਜਾਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਉੜੀਆ ਬਸਤੀ 'ਚ ਇਕ ਝੌਂਪੜੀ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਪੰਜਾਬ 'ਚ ਦਿੱਲੀ ਤੇ ਬਾਹਰਲੇ ਸੂਬਿਆਂ ਦੇ ਲੋਕਾਂ ਦੀਆਂ ਨਿਯੁਕਤੀਆਂ ਅਸਹਿਣਯੋਗ-ਮੋਫਰ
Ad Position 24