ਸੰਗਤ ਮੰਡੀ, 4 ਸਤੰਬਰ (ਅੰਮਿ੍ਤਪਾਲ ਸ਼ਰਮਾ)-ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ਦੇ ਪਰਿਵਾਰ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਵੰਡਾਇਆ ਗਿਆ | ਇਲਾਕੇ ਦੇ ਸੀਨੀਅਰ ਅਕਾਲੀ ਆਗੂ ਜਗਰੂਪ ਸਿੰਘ ਸੰਗਤ 29 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸਾਬਕਾ ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ, ਗੁਰਪ੍ਰੀਤ ਸਿੰਘ ਪੀਰਕੋਟ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੌੜ ਮੰਡੀ, ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਸਾਬਕਾ ਸਰਪੰਚ ਬਲਵੰਤ ਸਿੰਘ ਪੱਪੀ, ਗੁਰਜੀਤ ਸਿੰਘ ਸਿੰਘ ਸਰਪੰਚ ਗਹਿਰੀ ਬੁੱਟਰ, ਹਰਚੰਦ ਸਿੰਘ ਸਾਬਕਾ ਸਰਪੰਚ ਗਹਿਰੀ ਬੁੱਟਰ, ਰਾਜਿੰਦਰ ਸਿੰਘ ਰਾਜਾ ਸਰਪੰਚ ਸੰਗਤ ਕਲਾਂ, ਹਰਪਾਲ ਸਿੰਘ ਸਿੱਧੂ, ਰਛਪਾਲ ਸਿੰਘ, ਜਗਤਾਰ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ ਸੰਗਤ ਵਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਸਿੱਧੂ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ |