06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਈਲੈਟਸ ਅਤੇ ਇੰਮੀਗਰੇਸ਼ਨ ਐਸੋਸੀਏਸ਼ਨ ਦੀ ਕੋਰ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ-

Ad Position 21
No active advertisement
ਅਜੀਤ ਡੈਸਕ 05-09-2025
ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਈਲੈਟਸ ਅਤੇ ਇੰਮੀਗਰੇਸ਼ਨ ਐਸੋਸੀਏਸ਼ਨ ਆਫ਼ ਬਠਿੰਡਾ ਦੀ ਨਵੀਂ ਚੁਣੀ ਕੋਰ ਕਮੇਟੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕੀਤੀ | ਕੋਰ ਕਮੇਟੀ ਅਹੁਦੇਦਾਰਾਂ ਨੇ ਡੀ.ਸੀ ਨੂੰ ਬੁੱਕੇ ਦੇ ਸਵਾਗਤ ਕਰਨ ਉਪਰੰਤ ਆਈਲੈਂਟਸ ਅਤੇ ਇੰਮੀਗ੍ਰੇਸ਼ਨ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ¢ ਇਸ ਉਪਰੰਤ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨੇ ਡੀ.ਐੱਸ.ਪੀ. ਸਿਟੀ-2, ਬਠਿੰਡਾ ਸਰਬਜੀਤ ਸਿੰਘ ਬਰਾੜ ਅਤੇ ਐੱਸ.ਐੱਚ.ਓ. ਥਾਣਾ ਸਿਵਲ ਲਾਈਨ ਬਠਿੰਡਾ ਹਰਜੋਤ ਸਿੰਘ ਨਾਲ ਮੁਲਾਕਾਤ ਕੀਤੀ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ, ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਸਿੰਘ ਸਿੱਧੂ ਬਾਹੀਆ, ਮੀਤ ਪ੍ਰਧਾਨ ਸੰਦੀਪ ਸਿੰਘ ਜਵੰਧਾ, ਜਨਰਲ ਸਕੱਤਰ ਗੁਰਚਰਨ ਸਿੰਘ, ਸੁਰਨੀਲ ਗੋਇਲ ਮੀਡੀਆ ਅਤੇ ਆਈ.ਟੀ. ਇੰਚਾਰਜ, ਵਿੱਕੀ ਦੁੱਗਲ ਆਰਗੇਨਾਈਜ਼ਿੰਗ ਸੈਕਟਰੀ, ਸੁਖਜਿੰਦਰਪਾਲ ਸਿੰਘ ਟਿਵਾਣਾ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਲਈ ਥਾਣਾ ਮੁਖੀ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਬੀਮਾ ਪਾਲਿਸੀ ਦੇ ਨਾਮ 'ਤੇ ਸੇਵਾ-ਮੁਕਤ ਜਲ ਸੈਨਾ ਅਧਿਕਾਰੀ ਨਾਲ 67 ਲੱਖ ਰੁਪਏ ਦੀ ਠੱਗੀ
Ad Position 24