ਰਾਮਾਂ ਮੰਡੀ, 4 ਸਤੰਬਰ (ਤਰਸੇਮ ਸਿੰਗਲਾ)- ਡੀ.ਜੀ.ਪੀ.ਪੰਜਾਬ, ਮਾਨਯੋਗ ਹਾਈਕੋਰਟ, ਸੁਪਰੀਮ ਕੋਰਟ ਦੇ ਹੁਕਮਾਂ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਬੰਗਲਦੇਸ਼ੀਆਂ, ਰੋਹਿੰਗਿਆ ਅਤੇ ਹੋਰ ਅਣਪਛਾਤੇ ਲੋਕਾਂ ਦੀ ਵੈਰੀਫਿਕੇਸ਼ਨ ਕਰਾਉਣ ਲਈ ਹਿੰਦੂ ਵੈੱਲਫੇਅਰ ਬੋਰਡ (ਪੰਜਾਬੀ ਹਿੰਦੂ ਗਰੁੱਪ) ਦੇ ਸੱਦੇ ਤੇ ਬੋਰਡ ਦੇ ਜ਼ਿਲ੍ਹਾ ਕੁਆਰਡੀਨੇਟਰ ਰੀਸ਼ੂ ਗਰਗ ਦੀ ਅਗਵਾਈ ਹੇਠ ਰਾਮਾਂ ਥਾਣਾ ਮੁਖੀ ਬੇਅੰਤ ਸਿੰਘ ਦੇ ਨਾਮ ਐਡੀਸ਼ਨਲ ਇੰਚਾਰਜ ਮਨਜੀਤ ਸਿੰਘ ਏਐਸਆਈ ਨੂੰ ਅਣਅਧਿਕਾਰਤ ਤੌਰ 'ਤੇ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਬੰਗਲਦੇਸ਼ੀਆਂ, ਰੋਹਿੰਗਿਆ ਅਤੇ ਹੋਰ ਅਣਪਛਾਤੇ ਬਾਹਰੀ ਵਿਅਕਤੀ ਦੀ ਵੈਰੀਫਿਕੇਸ਼ਨ ਕਰਾਉਣ ਲਈ ਇਕ ਮੈਮੋਰੰਡਮ ਦਿੱਤਾ ਗਿਆ ਹੈ¢ ਇਸ ਮੌਕੇ ਪੁਲਿਸ ਸਾਂਝ ਕੇਂਦਰ ਦੇ ਇੰਚਾਰਜ ਅੰਗਰੇਜ਼ ਸਿੰਘ ਵੀ ਮੌਜੂਦ ਸਨ¢ ਮੈਮੋਰੰਡਮ ਵਿਚ ਉਨ੍ਹਾਂ ਕਿਹਾ ਹੈ ਕਿ ਤਿਉਹਾਰੀਂ ਸੀਜ਼ਨ ਹੋਣ ਕਾਰਨ ਅਣਅਧਿਕਾਰਤ ਤੌਰ 'ਤੇ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਉਕਤ ਵਿਅਕਤੀ ਕਿਸੇ ਵੀ ਕਾਰੋਬਾਰ ਦੇ ਰੂਪ ਵਿੱਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਸਕਦੇ ਹਨ¢ ਇਹ ਮੈਮੋਰੰਡਮ ਅੱਜ ਬੋਰਡ ਦੇ ਅਹੁਦੇਦਾਰਾਂ ਵਲੋਂ ਪੂਰੇ ਪੰਜਾਬ ਦੇ ਸਮੂਹ ਥਾਣਿਆਂ ਵਿੱਚ ਦਿੱਤੇ ਗਏ ਹਨ¢ ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਰਿਸ਼ੂ ਗਰਗ, ਰਾਕੇਸ਼ ਮਹਾਜਨ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਵਿਜੇਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ, ਸੁਰਿੰਦਰ ਛਾਬੜਾ, ਧੀਰਜ ਵਰਮਾ, ਗਗਨ ਸੈਣੀ, ਤਰਸੇਮ ਮਲਕਾਣਾ, ਸਲੀਮ ਖ਼ਾਨ ਆਦਿ ਹਾਜ਼ਰ ਸਨ¢