06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਿਆ 'ਪੀਲਾਰ ਆਊਟਰੀਚ ਫਾਊਾਡੇਸ਼ਨ' ਦਾ ਰਾਹਤ ਅਭਿਆਨ

Ad Position 21
No active advertisement
ਅਜੀਤ ਡੈਸਕ 05-09-2025
ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ):-ਪੀਲਾਰ ਆਊਟਰੀਚ ਫਾਊਾਡੇਸ਼ਨ ਦੇ ਡਾਇਰੈਕਟਰ ਫਾਦਰ ਸਿਡਲੋਏ ਫੁਰਟਾਡੋ ਦੀ ਅਗਵਾਈ ਹੇਠ ਪ੍ਰਤੀਨਿਧੀਆਂ ਦੀ ਟੀਮ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਰਾਹਤ ਸਮੱਗਰੀ ਲੈ ਕੇ ਬਠਿੰਡਾ ਤੋਂ ਰਵਾਨਾ ਹੋਈ | ਇਸ ਸੰਬੰਧੀ ਗੱਲਬਾਤ ਕਰਦਿਆਂ ਫਾਦਰ ਸਿਡਲੋਏ ਫੁਰਟਾਡੋ ਨੇ ਦੱਸਿਆ ਕਿ ਇਹ ਰਾਹਤ ਸਮੱਗਰੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚੀ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡ ਦਿੱਤੀ ਹੈ¢ ਇਸ ਦੌਰਾਨ ਰਾਸ਼ਨ ਕਿੱਟਾਂ ਦੇ ਨਾਲ-ਨਾਲ ਲੋੜੀਂਦੀਆਂ ਵਸਤਾਂ ਜਿਵੇਂ ਸੈਨੇਟਰੀ ਪੈਡ, ਦਵਾਈਆਂ ਅਤੇ ਤਿਰਪਾਲਾਂ ਆਦਿ ਵੰਡੇ ਗਏ¢ ਪਿਛਲੇ 20 ਦਿਨ੍ਹਾਂ ਤੋਂ ਹੜ੍ਹ ਦੀ ਮਾਰ ਝੱਲ ਰਹੇ ਇਨ੍ਹਾਂ ਪਰਿਵਾਰਾਂ ਤੱਕ ਰਾਹਤ ਪਹੁੰਚਾਉਣ ਲਈ ਯੂਨਾਈਟਿਡ ਸਿੱਖਸ ਸੰਸਥਾ ਨੇ ਕਿਸ਼ਤੀਆਂ ਦੀ ਸਹਾਇਤਾ ਮੁਹੱਈਆ ਕਰਵਾਈ ਹੈ¢ ਉਨ੍ਹਾਂ ਦੱਸਿਆ ਕਿ ਪਰਿਵਾਰਾਂ ਨੂੰ ਇਨ੍ਹਾਂ ਕਠਿਨ ਹਾਲਾਤਾਂ ਵਿਚ ਦੇਖ ਕੇ ਦਿਲ ਦੁਖੀ ਹੋਇਆ¢ ਕਈ ਲੋਕ ਆਪਣੇ ਘਰ ਤੇ ਰੋਜ਼ਗਾਰ ਗੁਆ ਚੁੱਕੇ ਹਨ, ਫਿਰ ਵੀ ਉਨ੍ਹਾਂ ਦਾ ਧੀਰਜ ਤੇ ਹੌਸਲਾ ਪ੍ਰੇਰਣਾਦਾਇਕ ਹੈ¢ ਯੂਨਾਈਟਿਡ ਸਿੱਖਸ ਸੰਸਥਾ ਨੇ ਮਸੀਹੀ ਭਾਈਚਾਰੇ ਵਲੋਂ ਚਲਾਏ ਜਾ ਰਹੇ ਪੀਲਾਰ ਆਊਟਰੀਚ ਫਾਊਾਡੇਸ਼ਨ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਉਨ੍ਹਾਂ ਦਾ ਅਸਲ ਉਦੇਸ਼ ਹੈ¢ ਫਾਊਾਡੇਸ਼ਨ ਨੇ ਭਰੋਸਾ ਦਿਵਾਇਆ ਕਿ ਇਹ ਸਹਿਯੋਗ ਅੱਗੇ ਵੀ ਜਾਰੀ ਰਹੇਗਾ ਅਤੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ¢
Ad Position 22
No active advertisement
ਪਿਛਲੀ ਖ਼ਬਰ ਮਾਲਵਾ ਹੈਰੀਟੇਜ ਅਤੇ ਸੱਭਿਆਚਾਰ ਫਾਊਾਡੇਸ਼ਨ ਵਲੋਂ ਹੜ੍ਹ ਪੀੜਤਾਂ ਲਈ 1000 ਕੰਬਲ ਭੇਜਣ ਦਾ ਫ਼ੈਸਲਾ ਅਗਲੀ ਖ਼ਬਰ ਅਣਪਛਾਤੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਲਈ ਥਾਣਾ ਮੁਖੀ ਨੂੰ ਮੰਗ ਪੱਤਰ ਦਿੱਤਾ
Ad Position 24