06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਾਲਵਾ ਹੈਰੀਟੇਜ ਅਤੇ ਸੱਭਿਆਚਾਰ ਫਾਊਾਡੇਸ਼ਨ ਵਲੋਂ ਹੜ੍ਹ ਪੀੜਤਾਂ ਲਈ 1000 ਕੰਬਲ ਭੇਜਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 05-09-2025
ਬਠਿੰਡਾ, 4 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ (ਰਜਿ.) ਬਠਿੰਡਾ, ਜੋ ਉੱਘੇ ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਕੰਮ ਕਰਦੀ ਹੈ, ਨੇ ਬੀਤੇ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਫਾਊਾਡੇਸ਼ਨ ਦੀ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਗਰੇਵਾਲ, ਜਗਤਾਰ ਸਿੰਘ ਭੰਗੂ, ਬਲਦੇਵ ਸਿੰਘ ਚਹਿਲ, ਪ੍ਰੋਫੈਸਰ ਜਸਵੰਤ ਸਿੰਘ ਬਰਾੜ, ਸਾਬਕਾ ਕੌਂਸਲਰ ਤੇਜ ਕੌਰ ਚਹਿਲ, ਗੁਰਪ੍ਰੀਤ ਕੌਰ ਸਿੱਧੂ, ਸੁਰਿੰਦਰ ਕੌਰ ਬਰਾੜ, ਹਰਪ੍ਰੀਤ ਕੌਰ ਬਰਾੜ, ਬੱਬੂ ਬਰਾੜ, ਮਦਨ ਲਾਲ, ਜਸਵਿੰਦਰ ਸਿੰਘ ਬਰਾੜ, ਬੀਬਾ ਰਾਜਦੀਪ ਕੌਰ, ਅਮਰਜੀਤ ਕੌਰ ਆਦਰਸ਼ ਨਗਰ ਅਤੇ ਰੂਪ ਸਿੰਘ ਆਦਿ ਹਾਜ਼ਰ ਹੋਏ¢ ਮੀਟਿੰਗ ਵਿਚ ਵਿਚਾਰ ਵਟਾਂਦਰੇ ਉਪਰੰਤ ਹੋਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਚਮਕੌਰ ਸਿੰਘ ਮਾਨ, ਇੰਦਰਜੀਤ ਸਿੰਘ ਅਤੇ ਸੁਖਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨੇ ਕਿਹਾ ਕਿ ਅੱਜ ਸਾਨੂੰ ਸਾਰੇ ਆਪਸੀ ਮਤਭੇਦ ਭੁਲਾ ਕੇ ਹਰ ਰਾਜਨੀਤਕ, ਵਿੱਦਿਅਕ, ਸਮਾਜਿਕ, ਧਾਰਮਿਕ ਅਤੇ ਜਥੇਬੰਦੀਆਂ ਨੂੰ ਹੜ ਪੀੜਤ ਲੋਕਾਂ ਅਤੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਅੱਜ ਪਿੰਡਾਂ ਵਿਚ ਰਹਿਣ ਵਾਲੇ ਹਰ ਅਮੀਰ-ਗਰੀਬ ਮੁਸੀਬਤ ਵਿਚ ਹਨ¢ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਸਥਾ ਵਲੋਂ ਆਉਣ ਵਾਲੀ ਸਰਦੀ ਦੇ ਮੱਦੇਨਜ਼ਰ ਕੰਬਲ ਅਤੇ ਹੋਰ ਜ਼ਰੂਰਤ ਦੇ ਕੱਪੜੇ ਹੜ ਪੀੜਤਾਂ ਨੂੰ ਵੰਡਣ ਦਾ ਫੈਸਲਾ ਕੀਤਾ ਗਿਆ ਹੈ¢ ਇਸ ਸਬੰਧੀ ਸੰਸਥਾ ਦੇ ਮੈਂਬਰ ਇਕ ਜਾਂ ਦੋ ਹੜ੍ਹ ਪੀੜਤ ਪਿੰਡਾਂ ਵਿਚ ਜਾ ਕੇ ਲੋੜਵੰਦ 400 ਘਰਾਂ ਵਿਚ 1000 ਕੰਬਲ ਵੰਡ ਕੇ ਆਉਣਗੇ¢
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਸਿੰਘ ਬੋਘਾ ਦੀ ਬੇਵਕਤੀ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਿਆ 'ਪੀਲਾਰ ਆਊਟਰੀਚ ਫਾਊਾਡੇਸ਼ਨ' ਦਾ ਰਾਹਤ ਅਭਿਆਨ
Ad Position 24