21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੌਸਮ 'ਚ ਬਦਲਾਅ ਹੋਣ ਕਾਰਨ ਡੇਂਗੂ ਦਾ ਡੰਗ ਹੋਇਆ ਤੇਜ਼ ਸਿਹਤ ਵਿਭਾਗ ਦੇ ਅਧਿਕਾਰੀ ਡੇਂਗੂ ਦੇ ਅੰਕੜੇ ਛੁਪਾਉਣ ਲੱਗੇ

Ad Position 21
No active advertisement
ਸਿਹਤ ਵਿਭਾਗ ਵਲੋਂ ਡੇਂਗੂ ਵਾਰਡ ਬਣਾ ਕੇ ਲਗਾਈਆਂ ਮੱਛਰ ਜਾਲੀਆਂ | <br/> 26-09-2025
ਪਿਛਲੇ ਸਾਲਾਂ 'ਚ ਡੇਂਗੂ ਦੇ ਆਏ ਪਾਜ਼ੀਟਿਵ ਕੇਸ ਤੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਨੇ ਕਰਵਾਇਆ ਟੈਸਟ
ਸਾਲ ਡੇਂਗੂ ਪੋਜ਼ਟਿਵ ਕੇਸ ਡੇਂਗੂ ਸ਼ੱਕੀ ਮਰੀਜ਼ਾਂ ਨੇ ਕਰਵਾਇਆ ਟੈਸਟ
2022 366 1297
2023 718 2340
2024 279 1247
2025 30 667


ਬਠਿੰਡਾ, 25 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਮੌਸਮ 'ਚ ਬਦਲਾਅ ਹੋਣ ਨਾਲ ਜ਼ਿਲੇ੍ਹ 'ਚ ਡੇਂਗੂ ਦਾ ਡੰਗ ਤੇਜ ਹੋ ਗਿਆ ਹੈ | ਜਿਸ ਕਾਰਨ ਪਿਛਲੇ ਇਕ ਮਹੀਨੇ 'ਚ ਡੇਂਗੂ ਦੇ ਨਵੇਂ ਮਰੀਜ਼ ਆਉਣੇ ਸ਼ੁਰੂ ਹੋ ਗਏ ਹਨ | ਭਾਵੇਂ ਕਿ ਸਿਹਤ ਵਿਭਾਗ ਦੇ ਅਧਿਕਾਰੀ ਡੇਂਗੂ ਦੇ ਕੇਸਾਂ ਦੇ ਅੰਕੜੇ ਛੁਪਾ ਕੇ ਆਪਣੀ ਪਿੱਠ ਥਪਾਉਂਦੇ ਨਜ਼ਰ ਆ ਰਹੇ ਹਨ, ਪਰ ਅਸਲੀਅਤ ਇਹ ਹੈ, ਕਿ ਸ਼ਹਿਰ ਵਿਚ ਪਿਛਲੇ ਸਾਲਾਂ ਵਾਂਗ ਡੇਂਗੂ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ | ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਸਿਵਲ ਹਸਪਤਾਲ 'ਚ ਡੇਂਗੂ ਤੋਂ ਬਚਾਓ ਲਈ ਮਰੀਜ਼ਾਂ ਲਈ ਛੇ ਬੈਂਡਾਂ ਵਾਲਾ ਇਕ ਡੇਂਗੂ ਵਾਰਡ ਵੀ ਬਣਾਇਆ ਗਿਆ ਹੈ, ਪਰ ਇਸ ਡੇਂਗੂ ਵਾਰਡ 'ਚ ਮਰੀਜ਼ਾਂ ਦੀ ਸਹੂਲਤ ਲਈ ਲਗਾਈਆਂ ਗਈਆਂ ਮੱਛਰ ਜਾਲੀਆਂ ਪੁਰਾਣੀਆਂ ਜਾਪਦੀਆਂ ਨਜ਼ਰ ਆ ਰਹੀਆਂ ਹਨ | ਜਿਸ ਕਾਰਨ ਡੇਂਗੂ ਤੋਂ ਪੀੜਤ ਮਰੀਜ਼ ਆਪਣਾ ਇਲਾਜ ਸਰਕਾਰੀ ਹਸਪਤਾਲ 'ਚ ਕਰਵਾਉਣ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ 'ਚ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ | ਸਿਹਤ ਵਿਭਾਗ ਅਧਿਕਾਰੀਆਂ ਅਨੁਸਾਰ ਜਨਵਰੀ ਮਹੀਨੇ ਤੋਂ ਸਤੰਬਰ ਮਹੀਨੇ 'ਚ ਡੇਂਗੂ ਦਾ ਸ਼ੱਕ ਹੋਣ ਕਾਰਨ 667 ਲੋਕਾਂ ਨੇ ਆਪਣਾ ਟੈੱਸਟ ਕਰਵਾਇਆ ਹੈ | ਜਿੰਨ੍ਹਾਂ ਵਿਚੋਂ ਡੇਂਗੂ ਦੇ ਕੁੱਲ 30 ਕੇਸ ਸਾਹਮਣੇ ਆਏ ਹਨ, ਜਦਕਿ ਸਤੰਬਰ ਮਹੀਨੇ 'ਚ ਡੇਂਗੂ ਦੇ ਕੁੱਲ 15 ਕੇਸ ਦੇਖਣ ਨੂੰ ਮਿਲੇ ਹਨ | ਨਗਰ ਨਿਗਮ ਅਧਿਕਾਰੀਆਂ ਅਨੁਸਾਰ ਡੇਂਗੂ ਦਾ ਲਾਰਵਾ ਮਿਲਣ ਵਾਲੇ 246 ਘਰਾਂ ਦੇ ਚਲਾਨ ਕੀਤੇ ਗਏ ਹਨ, ਜਦੋਂ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ ਜਾਣਨ ਲਈ ਸਿਹਤ ਵਿਭਾਗ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਡੇਂਗੂ ਦੇ ਸ਼ਹਿਰੀ ਅਤੇ ਪਿੰਡਾਂ ਦੇ ਪੂਰੇ ਅੰਕੜੇ ਅਤੇ ਲਾਰਵਾ ਦੱਸਣ ਦੀ ਬਜਾਏ ਸਿਰਫ਼ ਇਸ ਸਾਲ ਦੇ 30 ਡੇਂਗੂ ਪੋਜ਼ਟੀਵ ਕੇਸ ਦੱਸਕੇ ਖਾਨਾਪੂਰਤੀ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ 27 ਤੋਂ 29 ਤੱਕ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਅਗਲੀ ਖ਼ਬਰ ਗੈਰ ਕਾਨੂੰਨੀ ਢੰਗ ਨਾਲ ਬਣਾਏ ਘਰ 'ਤੇ ਚੱਲਿਆ 'ਪੀਲਾ ਪੰਜਾ'
Ad Position 24