21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗੈਰ ਕਾਨੂੰਨੀ ਢੰਗ ਨਾਲ ਬਣਾਏ ਘਰ 'ਤੇ ਚੱਲਿਆ 'ਪੀਲਾ ਪੰਜਾ'

Ad Position 21
No active advertisement
ਅਜੀਤ ਡੈਸਕ 26-09-2025

ਬਠਿੰਡਾ, 25 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬਾ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਮੁਹਿੰਮ ਤਹਿਤ ਅੱਜ ਬਠਿੰਡਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਸਥਾਨਕ ਧੋਬੀਆਣਾ ਬਸਤੀ, ਗਲੀ ਨੰ. 1 ਸਥਿਤ ਇਕ ਘਰ 'ਤੇ 'ਜੇਸੀਬੀ ਰੂਪੀ ਪੀਲਾ ਪੰਜਾ' ਚਲਾ ਕੇ ਘਰ ਨੂੰ ਢਹਿ ਢੇਰੀ ਕਰ ਦਿੱਤਾ | ਪੁਲਿਸ ਦਾ ਦਾਅਵਾ ਹੈ ਕਿ ਨਸ਼ੇ ਦਾ ਕਾਰੋਬਾਰ ਕਰਦਿਆਂ ਦੋ ਸਕੀਆਂ ਭੈਣਾਂ ਨੇ ਇਹ ਘਰ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਸੀ | ਇਸ ਮੌਕੇ ਐਸ.ਪੀ. ਸਿਟੀ ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਪੁਲਿਸ ਮੌਜੂਦ ਰਹੀ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆਂ ਕਿ ਰਮਨਦੀਪ ਕੌਰ ਪੁੱਤਰੀ ਪੱਪੂ ਸਿੰਘ ਖਿਲਾਫ ਨਸ਼ਾ ਰੋਕੂ ਐਕਟ ਦੇ ਤਹਿਤ ਇਕ ਮੁਕੱਦਮਾ ਅਤੇ ਉਸ ਦੀ ਭੈਣ ਨੀਤੂ, ਜੋ ਕਿ ਐਨਡੀਪੀਐਸ ਐਕਟ ਦੇ ਇਕ ਮਾਮਲੇ ਵਿਚ ਮੌਜੂਦਾ ਸਮੇਂ ਕੇਂਦਰੀ ਜੇਲ੍ਹ ਵਿਚ ਬੰਦ ਹੈ, ਦੇ ਖਿਲਾਫ ਵੀ ਐਨਡੀਪੀਐਸ ਐਕਟ ਦੇ ਦੋ ਮੁਕੱਦਮੇ ਦਰਜ ਹਨ¢ ਦੋਨੋਂ ਨਸ਼ੇ ਦੇ ਕਾਰੋਬਾਰ ਵਿਚ ਲੱਗੀਆਂ ਹੋਈਆਂ ਹਨ | ਉਨ੍ਹਾਂ ਨੇ ਗੈਰ ਕਾਨੂੰਨੀ ਢੰਗ ਨਾਲ ਨਾਲ ਉਕਤ ਘਰ ਬਣਾਇਆ ਹੈ | ਇਨ੍ਹਾਂ ਨੂੰ ਉਕਤ ਜਗ੍ਹਾ ਨੂੰ ਖਾਲੀ ਕਰਨ ਸੰਬੰਧੀ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ ਪ੍ਰੰਤੂ ਇਨ੍ਹਾਂ ਨੇ ਜਗ੍ਹਾ ਨੂੰ ਖਾਲੀ ਨਹੀਂ ਕੀਤਾ | ਐਸ.ਪੀ. ਸਿਟੀ ਨੇ ਦੱਸਿਆ ਕਿ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ-ਕਮ-ਮੈਜਿਸਟਰੇਟ ਵਲੋਂ ਘਰ ਨੂੰ ਢਾਉਣ ਮੌਕੇ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਇਸ ਘਰ ਨੂੰ ਢਾਹ ਦਿੱਤਾ ਗਿਆ¢ ਐਸਪੀ ਸਿਟੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦਿਆਂ 1 ਮਾਰਚ 2025 ਤੋਂ 1158 ਮੁਕੱਦਮੇ ਦਰਜ ਕਰਕੇ 1768 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਿਆ, ਜਿਨ੍ਹਾਂ ਵਿਚ 63 ਵੱਡੇ ਤਸਕਰ ਵੀ ਸ਼ਾਮਿਲ ਹਨ¢ ਉਨ੍ਹਾਂ ਇਹ ਵੀ ਕਿਹਾ ਕਿ ਸਾਲ 2023 ਤੋਂ ਹੁਣ ਤੱਕ ਨਸ਼ਾ ਤਸਕਰਾਂ ਦੀ 14 ਕਰੋੜ ਦੇ ਕਰੀਬ ਦੀ ਜਾਇਦਾਦ ਫਰੀਜ ਕਰਵਾਈ ਗਈ ਹੈ¢

Ad Position 22
No active advertisement
ਪਿਛਲੀ ਖ਼ਬਰ ਮੌਸਮ 'ਚ ਬਦਲਾਅ ਹੋਣ ਕਾਰਨ ਡੇਂਗੂ ਦਾ ਡੰਗ ਹੋਇਆ ਤੇਜ਼ ਸਿਹਤ ਵਿਭਾਗ ਦੇ ਅਧਿਕਾਰੀ ਡੇਂਗੂ ਦੇ ਅੰਕੜੇ ਛੁਪਾਉਣ ਲੱਗੇ ਅਗਲੀ ਖ਼ਬਰ ਸਰਕਾਰੀ ਆਯੁਰਵੈਦਿਕ ਹਸਪਤਾਲ ਦੇ ਮੁਲਾਜ਼ਮਾਂ ਨੇ ਆਪਣੇ ਹੀ ਮੈਡੀਕਲ ਅਫ਼ਸਰ ਖ਼ਿਲਾਫ਼ ਖੋਲਿ੍ਹਆ ਮੋਰਚਾ
Ad Position 24