21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਰਕਾਰੀ ਆਯੁਰਵੈਦਿਕ ਹਸਪਤਾਲ ਦੇ ਮੁਲਾਜ਼ਮਾਂ ਨੇ ਆਪਣੇ ਹੀ ਮੈਡੀਕਲ ਅਫ਼ਸਰ ਖ਼ਿਲਾਫ਼ ਖੋਲਿ੍ਹਆ ਮੋਰਚਾ

Ad Position 21
No active advertisement
ਅਜੀਤ ਡੈਸਕ 26-09-2025
ਬਠਿੰਡਾ, 25 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਸਰਕਾਰੀ ਆਯੁਰਵੈਦਿਕ ਹਸਪਤਾਲ ਬਠਿੰਡਾ ਦੇ ਮੁਲਾਜ਼ਮਾਂ ਨੇ ਆਪਣੇ ਹੀ ਮੈਡੀਕਲ ਅਫ਼ਸਰ 'ਤੇ ਕਾਰਵਾਈ ਕਰਵਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ | ਮੁਲਾਜ਼ਮਾਂ ਨੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਅੰਦਰ ਬਣੇ ਡੀਏਓ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ | ਇਸ ਦੌਰਾਨ ਧਰਨੇ 'ਤੇ ਬੈਠੇ ਦਰਸ਼ਨ ਸਿੰਘ ਆਯੂਸਫਾਰਮਾਸਿਸਟ, ਪਰਵਿੰਦਰ ਕੌਰ ਆਯੂਸਫਾਰਮਾਸਿਸਟ, ਅਮਰਿੰਦਰ ਸਿੰਘ, ਅੰਮਿ੍ਤਪਾਲ ਕੌਰ, ਮਹਿੰਦਰ ਕੌਰ, ਸਫ਼ਾਈ ਸੇਵਕ ਰਾਜਵਿੰਦਰ ਸਿੰਘ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਦਿੰਦੇ ਹੋਏ ਮੈਡੀਕਲ ਅਫ਼ਸਰ 'ਤੇ ਦੋਸ਼ ਲਗਾਏ ਕਿ ਪੰਜਾਬ ਸਰਕਾਰ ਵਲੋਂ ਓਪੀਡੀ ਦੀ ਪਰਚੀ ਫ਼ੀਸ 2 ਰੁਪਏ ਪ੍ਰਤੀ ਮਰੀਜ਼ ਹੈ, ਪਰ ਮੈਡੀਕਲ ਅਫ਼ਸਰ ਦੇ ਕਹਿਣ 'ਤੇ ਮਰੀਜ਼ ਤੋਂ ਜਬਰੀ 10 ਰੁਪਏ ਪ੍ਰਤੀ ਮਰੀਜ਼ ਲਏ ਜਾ ਰਹੇ ਹਨ, ਜੇਕਰ ਹਸਪਤਾਲ 'ਚ ਸਟਾਫ਼ ਓਪੀਡੀ 'ਚ 10 ਰੁਪਏ ਨਾ ਲੈਣ ਤਾਂ ਉਨ੍ਹਾਂ ਨਾਲ ਬਦਸਲੂਕੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ੂਗਰ ਚੈੱਕ ਕਰਨ ਲਈ ਗੁਲੂਕੋ ਮੀਟਰ ਫ਼ਰੀ ਦਿੱਤੇ ਹਨ, ਪਰ ਡਾ. ਰਸ਼ਮੀ ਖੰਨਾ ਵਲੋਂ ਮਰੀਜ਼ ਤੋਂ ਸ਼ੂਗਰ ਚੈੱਕਅਪ ਦੇ 50 ਰੁਪਏ ਲਏ ਜਾਂਦੇ ਹਨ | ਜੇਕਰ ਕੋਈ ਮਰੀਜ਼ 50 ਰੁਪਏ ਨਹੀ ਦਿੰਦਾ ਤਾਂ ਜਿਹੜਾ ਸਟਾਫ਼ ਸ਼ੂਗਰ ਚੈੱਕ ਕਰਦਾ ਹੈ, ਉਸ ਨੂੰ ਮੰਦੀ ਸ਼ਬਦਾਵਲੀ ਵਰਤੀ ਜਾਂਦੀ ਹੈ | ਗੱਲ-ਗੱਲ 'ਤੇ ਸਟਾਫ਼ ਨੂੰ ਧਮਕਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਮਰੀਜ਼ਾਂ ਦੀ ਓਪੀਡੀ ਵਧਾਉਣ ਲਈ ਦਬਾ ਪਾਇਆ ਜਾ ਰਿਹਾ ਹੈ | ਜਦੋਂ ਇਸ ਮਾਮਲੇ 'ਚ ਆਯੂਰਵੈਦਿਕ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਰਸਮੀ ਖੰਨਾ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮਾਂ ਨੇ ਧਰਨਾ ਲਗਾਇਆ ਹੈ, ਉਸ ਦੇ ਧਿਆਨ ਵਿਚ ਨਹੀ ਹੈ | ਉਨ੍ਹਾਂ ਕਿਹਾ ਕਿ ਜੋ ਉਸ ਉੱਪਰ ਦੋਸ਼ ਲਗਾ ਰਹੇ ਹਨ, ਉਹ ਖ਼ੁਦ ਸਮੇਂ ਸਿਰ ਹਸਪਤਾਲ 'ਚ ਆਪਣੀ ਡਿਊਟੀ 'ਤੇ ਨਹੀ ਆਉਂਦੇ, ਜਦੋਂ ਉਨ੍ਹਾਂ ਨੂੰ ਸਮੇਂ ਸਿਰ ਆਉਣ ਲਈ ਕਿਹਾ ਜਾਂਦਾ ਹੈ, ਤਾਂ ਉਸ ਨਾਲ ਬਦਸਲੂਕੀ ਕਰਦੇ ਹਨ | ਓਪੀਡੀ ਪਰਚੀ 10 ਰੁਪਏ ਲੈਣ ਅਤੇ ਸ਼ੂਗਰ ਟੈੱਸਟ 50 ਲੈਣ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਉਸ ਕੋਲ ਜੋ ਪਰਚੀ ਬਣ ਕੇ ਆਉਂਦੀ ਹੈ, ਉਹ ਸਿਰਫ਼ ਮਰੀਜ਼ ਨੂੰ ਚੈੱਕ ਕਰਦੇ ਹਨ | ਪਰਚੀ ਕੱਟਣਾ ਅਤੇ ਸ਼ੂਗਰ ਚੈੱਕ ਕਰਨਾ ਉਸ ਦਾ ਕੰਮ ਨਹੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲ 'ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦਾ ਉਹ ਸਿਰਫ਼ ਇਲਾਜ ਕਰਦੇ ਹਨ | ਉਨ੍ਹਾਂ ਕਿਹਾ ਕਿ ਉਸ ਵਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਲਿਖ ਕੇ ਭੇਜਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੈਰ ਕਾਨੂੰਨੀ ਢੰਗ ਨਾਲ ਬਣਾਏ ਘਰ 'ਤੇ ਚੱਲਿਆ 'ਪੀਲਾ ਪੰਜਾ' ਅਗਲੀ ਖ਼ਬਰ ਬੀਤੇ ਵਰ੍ਹੇ ਜ਼ਿਲ੍ਹੇ 'ਚੋਂ ਵੱਧ ਅੱਗ ਲਾਉਣ ਵਾਲੇ ਪਿੰਡਾਂ 'ਚ ਸ਼ਾਮਿਲ ਸੀ ਲਹਿਰਾ ਮੁਹੱਬਤ
Ad Position 24