21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬੀਤੇ ਵਰ੍ਹੇ ਜ਼ਿਲ੍ਹੇ 'ਚੋਂ ਵੱਧ ਅੱਗ ਲਾਉਣ ਵਾਲੇ ਪਿੰਡਾਂ 'ਚ ਸ਼ਾਮਿਲ ਸੀ ਲਹਿਰਾ ਮੁਹੱਬਤ

Ad Position 21
No active advertisement
ਅਜੀਤ ਡੈਸਕ 26-09-2025
ਲਹਿਰਾ ਮੁਹੱਬਤ, 25 ਸਤੰਬਰ (ਸੁਖਪਾਲ ਸਿੰਘ ਸੁੱਖੀ)- ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਵਰਜਣ ਲਈ ਵਾਤਾਵਰਨ ਬਚਾਓ ਦਾ ਹੋਕਾ ਦੇਣ ਨਿਕਲਿਆ ਖੇਤੀਬਾੜੀ ਵਿਭਾਗ ਨੇ ਅੱਜ ਪਿਛਲੇ ਵਰ੍ਹੇ ਪਰਾਲੀ ਨੂੰ ਵੱਧ ਅੱਗ ਲਾਉਣ ਦਾ ਮਾਮਲੇ ਵਿੱਚ ਲਹਿਰਾ ਮੁਹੱਬਤ ਜ਼ਿਲ੍ਹੇ ਭਰ 'ਚੋਂ ਮੋਹਰੀ ਪਿੰਡਾਂ ਵਿਚ ਸ਼ਾਮਿਲ ਸੀ | ਇਨ੍ਹਾਂ ਮਾਮਲਿਆਂ ਦੀ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿਚ ਸਰਕਾਰ ਦੇ ਦਰਬਾਰ ਤੋਂ ਲੈ ਕੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਤੱਕ ਚਰਚਾ ਦਾ ਵਿਸ਼ਾ ਰਹੀ ਹੈ | ਜਿਸ ਕਾਰਨ ਸਮੇਂ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਬਠਿੰਡਾ ਦੀ ਰਹਿਨੁਮਾਈ ਤੇ ਬਲਾਕ ਖੇਤੀਬਾੜੀ ਅਫ਼ਸਰ ਨਥਾਣਾ ਡਾ. ਜਸਕਰਨ ਸਿੰਘ ਕੁਲਾਰ ਦੀ ਯੋਗ ਅਗਵਾਈ ਹੇਠ ਪਿੰਡ ਲਹਿਰਾ ਮੁਹੱਬਤ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ | ਇਸ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਆਈ.ਏ.ਐਸ, ਸ੍ਰੀਮਤੀ ਅਮਨੀਤ ਕੌਂਡਲ ਐਸ.ਐਸ.ਪੀ ਬਠਿੰਡਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਂਪ ਦੀ ਸ਼ੁਰੂਆਤ ਕਰਦਿਆਂ ਯਸ਼ਕੀਰਤ ਸਿੰਘ ਖੇਤੀਬਾੜੀ ਉਪ ਨਿਰੀਖਕ ਵਲੋਂ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ 'ਤੇ ਮੌਜੂਦਾ ਸਮੇਂ ਦੌਰਾਨ ਆਉਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ | ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਪ੍ਰੀਤ ਸਿੰਘ ਤੇ ਡਾ. ਸੰਗਰਾਮ ਸਿੰਘ ਨੇ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਵਿਚ ਆਉਣ ਵਾਲੇ ਕੀੜੇ-ਮਕੌੜੇ ਬਾਰੇ ਜਾਣੂ ਕਰਵਾਇਆ | ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਪ੍ਰੀਤ ਸਿੰਘ ਤੇ ਡਾ.ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਲਈ ਅਪੀਲ ਕੀਤੀ | ਕੈਂਪ ਦੌਰਾਨ ਗਗਨਦੀਪ ਸਿੰਘ ਬੇਲਦਾਰ ਵੀ ਹਾਜ਼ਰ ਰਹੇ | ਕਿਸਾਨਾਂ ਵਲੋਂ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਦੇ ਸਾਹਮਣੇ ਦੱਸਿਆ ਕਿ ਸਰਕਾਰ ਦੀ ਖੇਤੀ ਸਬੰਧੀ ਹਾਲੇ ਤੱਕ ਕੋਈ ਨੀਤੀ ਨਹੀਂ ਹੈ | ਮਹਿੰਗਾਈ ਨੂੰ ਜੋੜ ਕੇ ਫ਼ਸਲਾਂ ਦੇ ਭਾਅ ਮਿਥੇ ਜਾਣ, ਕੈਂਪ ਲਾਉਣ ਨਾਲ ਕੀ ਕਿਸਾਨਾਂ ਨੂੰ ਆ ਰਹੇ ਖਰਚੇ ਪੂਰੇ ਜਾਣੇ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਯੁਰਵੈਦਿਕ ਹਸਪਤਾਲ ਦੇ ਮੁਲਾਜ਼ਮਾਂ ਨੇ ਆਪਣੇ ਹੀ ਮੈਡੀਕਲ ਅਫ਼ਸਰ ਖ਼ਿਲਾਫ਼ ਖੋਲਿ੍ਹਆ ਮੋਰਚਾ ਅਗਲੀ ਖ਼ਬਰ -ਜੀਦਾ ਵਿਸਫੋਟਕ ਸਮੱਗਰੀ ਧਮਾਕਾ- ਕਥਿਤ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਮੁੜ 5 ਦਿਨਾ ਪੁਲਿਸ ਰਿਮਾਂਡ 'ਤੇ
Ad Position 24