21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

-ਜੀਦਾ ਵਿਸਫੋਟਕ ਸਮੱਗਰੀ ਧਮਾਕਾ- ਕਥਿਤ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਮੁੜ 5 ਦਿਨਾ ਪੁਲਿਸ ਰਿਮਾਂਡ 'ਤੇ

Ad Position 21
No active advertisement
ਗੁਰਪ੍ਰੀਤ ਸਿੰਘ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਜਾਂਦੇ ਹੋਏ ਪੁਲਿਸ ਮੁਲਾਜ਼ਮ | ਤਸਵੀਰ: ਲਵਲੀ<br/> 26-09-2025

ਬਠਿੰਡਾ, 25 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿੰਡ ਜੀਦਾ ਵਿਖੇ ਹੋਏ ਵਿਸਫੋਟਕ ਸਮੱਗਰੀ ਧਮਾਕੇ ਦੇ ਕਥਿਤ ਮੁਖੀ ਦੋਸ਼ੀ ਗੁਰਪ੍ਰੀਤ ਨੂੰ ਇਕ ਹਫ਼ਤੇ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਬਠਿੰਡਾ ਪੁਲਿਸ ਵਲੋਂ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਪੁਲਿਸ ਨੂੰ ਉਸ ਦਾ ਪੰਜ ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ | ਪਰ ਪਿਛਲੇ ਸੱਤ ਦਿਨਾਂ 'ਚ ਪੁਲਿਸ ਵਲੋਂ ਉਸ ਤੋਂ ਹਾਸਲ ਕੀਤੀ ਗਈ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੀ, ਜਿਸ ਦੇ ਰਿਮਾਂਡ ਦੇ ਅਗਲੇ ਪੰਜ ਦਿਨਾਂ ਦੌਰਾਨ ਸਾਹਮਣੇ ਆਉਣ ਦੀ ਸੰਭਾਵਨਾ ਹੈ | ਇਸ ਮਾਮਲੇ ਦੇ ਜਾਂਚ ਅਧਿਕਾਰੀ ਡੀ.ਐਸ.ਪੀ. (ਡੀ) ਖੁਸ਼ਪ੍ਰੀਤ ਸਿੰਘ ਦੀ ਅਗਵਾਈ ਅਤੇ ਸੀ.ਆਈ.ਏ. ਸਟਾਫ-2 ਅਤੇ ਥਾਣਾ ਨੇਹੀਆਂਵਾਲਾ ਦੀ ਪੁਲਿਸ ਦੀ ਨਿਗਰਾਨੀ ਹੇਠ ਗੁਰਪ੍ਰੀਤ ਸਿੰਘ ਨੂੰ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਬਠਿੰਡਾ ਦੇ ਸਿਵਲ ਜੱਜ ਜੂਨੀਅਰ ਦੀ 14 ਨੰਬਰ ਅਦਾਲਤ 'ਚ ਪੇਸ਼ ਕਰਦਿਆਂ ਪੁਲਿਸ ਵਲੋਂ ਉਸ ਤੋਂ ਹੋਰ ਜਾਣਕਾਰੀ ਹਾਸਲ ਕਰਨ ਲਈ ਉਸ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਅਦਾਲਤ ਵਲੋਂ ਉਸ ਦਾ ਪੁਲਿਸ ਨੂੰ ਹੋਰ 30 ਸਤੰਬਰ ਤੱਕ ਦਾ ਰਿਮਾਂਡ ਦਿੱਤਾ ਗਿਆ | ਇਸ ਹਾਦਸੇ ਦੌਰਾਨ ਆਪਣਾ ਇਕ ਹੱਥ ਗਵਾਉਣ ਵਾਲੇ ਗੁਰਪ੍ਰੀਤ ਨੂੰ ਵੀਲ੍ਹ ਚੇਅਰ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਹ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਰਕੇ ਲੰਗੜਾ ਕੇ ਚੱਲ ਰਿਹਾ ਸੀ | ਜ਼ਿਕਰਯੋਗ ਹੈ ਕਿ 19 ਸਾਲਾਂ ਗੁਰਪ੍ਰੀਤ ਵਲੋਂ ਕਥਿਤ ਤੌਰ 'ਤੇ ਮਨੁੱਖੀ ਬੰਬ ਬਣਨ ਦੀ ਕੋਸ਼ਿਸ਼ ਲਈ ਬੀਤੇ ਦਿਨੀਂ ਵਿਸਫੋਟਕ ਦੀ ਆਨਲਾਈਨ ਖ਼ਰੀਦ ਕੀਤੀ ਗਈ ਤੇ ਉਕਤ ਸਮੱਗਰੀ ਦਾ ਆਪਣੇ ਘਰ 'ਚ ਪ੍ਰਯੋਗ ਕਰਦੇ ਸਮੇਂ ਕ੍ਰਮਵਾਰ ਦੋ ਜ਼ੋਰਦਾਰ ਧਮਾਕੇ ਹੋਏ ਸਨ, ਜਿਸ ਵਿਚ ਪਹਿਲਾਂ ਉਹ ਬੁਰੀ ਤਰ੍ਹਾਂ ਝੁਲਸਿਆ ਗਿਆ ਤੇ ਫੇਰ ਦੂਜੇ ਧਮਾਕੇ ਵਿਚ ਉਸ ਦਾ ਪਿਤਾ ਜਗਤਾਰ ਸਿੰਘ ਲਪੇਟ ਵਿਚ ਆ ਗਿਆ, ਜਿਸ ਦੀਆਂ ਅੱਖਾਂ ਪ੍ਰਭਾਵਿਤ ਹੋਈਆਂ ਹਨ ਜਦੋਂਕਿ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਜਖ਼ਮੀ ਹੋਣ ਬਾਅਦ ਗੁਰਪ੍ਰੀਤ ਦਾ ਇਕ ਹੱਥ ਕੱਟਿਆ ਗਿਆ ਹੈ | ਇਸ ਦੌਰਾਨ ਉਸ ਦੇ ਇਕ ਪਾਕਿਸਤਾਨੀ ਦਹਿਸ਼ਤਗਰਦ ਦੀਆਂ ਵੀਡੀਓਜ਼ ਦੇਖ ਉਸ ਤੋਂ ਪ੍ਰਭਾਵਿਤ ਹੋਣ ਅਤੇ ਜੰਮੂ-ਕਸ਼ਮੀਰ 'ਚ ਮਨੁੱਖੀ ਬੰਬ ਬਣ ਕੇ ਧਮਾਕਾ ਕਰਨ ਦੇ ਮਾਮਲੇ ਦੀ ਚਰਚਾ ਹੈ | ਇਸ ਮਾਮਲੇ ਦੀ ਬਠਿੰਡਾ ਪੁਲਿਸ ਤੋਂ ਬਾਅਦ ਭਾਰਤੀ ਫ਼ੌਜ ਅਤੇ ਐਨ.ਆਈ.ਏ. ਵਲੋਂ ਜਾਂਚ ਕੀਤੀ ਜਾ ਰਹੀ ਹੈ, ਜਦਕਿ ਫ਼ੌਜ ਬੀਤੇ ਦਿਨ ਉਸ ਦੇ ਘਰ 'ਚ ਪਈ ਬਾਕੀ ਸਮੱਗਰੀ ਨੂੰ ਨਸ਼ਟ ਕਰ ਚੱੁਕੀ ਹੈ ਤੇ ਗੁਰਪ੍ਰੀਤ ਦਾ ਘਰ ਪੁਲਿਸ ਨੇ ਸੀਲ ਕੀਤਾ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਬੀਤੇ ਵਰ੍ਹੇ ਜ਼ਿਲ੍ਹੇ 'ਚੋਂ ਵੱਧ ਅੱਗ ਲਾਉਣ ਵਾਲੇ ਪਿੰਡਾਂ 'ਚ ਸ਼ਾਮਿਲ ਸੀ ਲਹਿਰਾ ਮੁਹੱਬਤ ਅਗਲੀ ਖ਼ਬਰ ਜ਼ਿਲ੍ਹਾ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਮੀਟਿੰਗ
Ad Position 24