23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ੍ਰੀ ਦੁਰਗਾ ਮੰਦਰ ਕਮੇਟੀ ਰਾਮਾਂ ਦੀ ਚੋਣ ਹੋਈ

Ad Position 21
No active advertisement
ਅਜੀਤ ਡੈਸਕ 26-09-2025
ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)- ਬੀਤੀ ਰਾਤ ਸ਼੍ਰੀ ਦੁਰਗਾ ਮੰਦਰ ਕਮੇਟੀ ਰਾਮਾਂ ਮੰਡੀ ਦੇ ਪੂਰੇ ਹਾਊਸ ਦੀ ਮੀਟਿੰਗ ਦੇ ਆਯੋਜਨ ਵਿਚ ਦੋ ਸਾਲ ਲਈ ਨਵੀਂ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਦੇ ਅਹੁਦੇ 'ਤੇ ਸੇਵਾਵਾਂ ਦੇ ਰਹੇ ਮਦਨ ਲਾਲ ਬਾਂਸਲ ਦੀਆਂ ਮੰਦਰ ਪ੍ਰਤੀ ਸ਼ਰਧਾ, ਭਾਵਨਾ ਤੇ ਸੇਵਾਵਾਂ ਨੂੰ ਦੇਖਦਿਆਂ ਸਰਬਸੰਮਤੀ ਨਾਲ ਲਗਾਤਾਰ ਦੂਜੀ ਵਾਰ ਵੀ ਮਦਨ ਲਾਲ ਬਾਂਸਲ ਨੂੰ ਹੀ ਪ੍ਰਧਾਨ ਅਤੇ ਰੁਪਿੰਦਰ ਗੁਪਤਾ ਨੂੰ ਸਰਪ੍ਰਸਤ ਚੁਣ ਲਿਆ ਗਿਆ ਅਤੇ ਬਾਕੀ ਅਹੱੁਦੇਦਾਰ ਨਾਮਜ਼ਦ ਕਰਨ ਦੇ ਅਧਿਕਾਰ ਦਿੱਤੇ ਗਏ | ਸਮੂਹ ਮੈਂਬਰਾਂ ਵਲੋਂ ਨਵੇਂ ਚੁਣੇ ਗਏ ਉਕਤ ਅਹੁੱਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਮਾਤਾ ਦੀ ਚੁੰਨੀ ਭੇਂਟ ਕਰਕੇ ਸਨਮਾਨਿਤ ਕੀਤਾ | ਨਵੇਂ ਚੁਣੇ ਅਹੁੱਦੇਦਾਰਾਂ ਮਦਨ ਲਾਲ ਬਾਂਸਲ ਅਤੇ ਰੁਪਿੰਦਰ ਗੁਪਤਾ ਨੇ ਸਰਬਸੰਮਤੀ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੰਦਰ ਕਮੇਟੀ ਵਧਾਈ ਦੀ ਪਾਤਰ ਹੈ, ਸਮੂਹ ਮੈਂਬਰ ਹੀ ਪੂਰੀ ਸ਼ਰਧਾ ਅਤੇ ਸਹਿਯੋਗ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਅਸ਼ੋਕ ਕੁਮਾਰ ਗੋਇਲ ਪ੍ਰਧਾਨ ਹਿੰਦੂ ਐਜੂਕੇਸ਼ਨਲ ਸੁਸਾਇਟੀ, ਰਾਕੇਸ਼ ਮਹਾਜਨ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਰਮੇਸ਼ ਰਾਮਾਂ ਪ੍ਰਧਾਨ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ, ਇੰਦਰ ਕੁਮਾਰ ਗੋਇਲ ਸਾਬਕਾ ਮੈਨੇਜਰ ਹਿੰਦੂ ਐਜੂਕੇਸ਼ਨਲ ਸੁਸਾਇਟੀ, ਰਾਜੇਸ਼ ਬਾਂਸਲ ਪਿੰਟੂ ਸਾਬਕਾ ਸਰਪ੍ਰਸਤ ਹਿੰਦੂ ਐਜੂਕੇਸ਼ਨਲ ਸੁਸਾਇਟੀ, ਐਡਵੋਕੇਟ ਸੁਰੇਸ਼ ਕਾਂਸਲ ਪ੍ਰਧਾਨ ਰਾਮਾਂ ਸਹਾਰਾ ਕਲੱਬ, ਲਾਭ ਚੰਦ ਸ਼ਰਮਾ ਮੈਨੇਜਰ ਐਸ. ਐਸ. ਡੀ. ਧਰਮਸ਼ਾਲਾ, ਨਰੇਸ਼ ਬੰਗੀ ਪ੍ਰਧਾਨ ਸ਼੍ਰੀ ਮੈਂਹਦੀਪੁਰ ਬਾਲਾਜੀ ਸੰਕੀਰਤਨ ਮੰਡਲ, ਮਾਸਟਰ ਵਿਸ਼ਾਲ ਗੋਇਲ, ਅਸ਼ੋਕ ਬੰਗੀ, ਦਿਨੇਸ਼ ਮਿੱਤਲ, ਰਾਜੇਸ਼ ਠੇਕੇਦਾਰ, ਹੇਮ ਰਾਜ ਸੇਤੀਆ, ਅਮਰਜੀਤ ਸੁਖਲੱਧੀ, ਨੇਮੀ ਬਾਗੜੀ, ਅੰਮਿ੍ਤੀ ਗਿਆਨਾ, ਆਸ਼ੂ ਗਿਆਨਾ, ਜਗਦੀਸ਼ ਬੰਗੀ, ਗਗਨਦੀਪ ਵੀਰੂ, ਮੰਗਤ ਰਾਏ ਸੁਖਲੱਧੀ, ਦਿਨੇਸ਼ ਬਾਂਸਲ, ਸ਼ੰਟੀ ਚੌਧਰੀ, ਸ਼ਾਮ ਲਾਲ ਬਾਂਸਲ, ਸਾਨੂੰ ਬਾਂਗਲਾ, ਵਰੁਣ ਬੰਗੀ, ਰਾਮ ਬੰਗੀ, ਜੀਵਨ ਸਿੰਗਲਾ, ਰਾਜ ਬਾਂਸਲ, ਵਿਜੇ ਭਗਤ ਲੈਹਰੀ, ਭੂਸ਼ਨ ਬਾਂਸਲ, ਰਾਜੀਵ ਸਿੰਗਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਰਾਸ਼ਟਰੀ ਐਨ.ਐਸ.ਐਸ. ਦਿਵਸ ਮਨਾਇਆ ਅਗਲੀ ਖ਼ਬਰ ਨਵੇਂ ਐੱਸ. ਐਮ. ਓ. ਨੇ ਚਾਰਜ ਸੰਭਾਲਿਆ
Ad Position 24