ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)-ਨਵੇਂ ਬਦਲੀ ਹੋ ਕੇ ਆਏ ਸੀਨੀਅਰ ਮੈਡੀਕਲ ਅਫ਼ਸਰ ਡਾ: ਸੱਤਪਾਲ ਨੇ ਅੱਜ ਸਿਵਲ ਹਸਪਤਾਲ ਰਾਮਾਂ ਮੰਡੀ ਦਾ ਚਾਰਜ ਸੰਭਾਲ ਲਿਆ ਹੈ | ਚਾਰਜ ਸੰਭਾਲਣ ਤੇ ਉਨ੍ਹਾਂ ਨੂੰ ਸ਼ਹਿਰ ਦੇ ਮੋਹਤਬਰਾਂ ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ, ਬੌਬੀ ਲੈਹਰੀ ਪ੍ਰਧਾਨ ਹੈਲਪ ਲਾਈਨ ਵੈਲਫੇਅਰ ਸੁਸਾਇਟੀ, ਸੰਜੀਵ ਕੁਮਾਰ ਪੱਪੂ ਐਮ ਸੀ, ਕਾਲਾ ਬੰਗੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ | ਇਸ ਮੌਕੇ ਹਸਪਤਾਲ ਸਟਾਫ਼ ਦੇ ਚੰਦ ਸਿੰਘ ਬੰਗੀ, ਰਾਜਨਦੀਪ ਕੌਰ ਫਾਰਮੇਸੀ ਅਫ਼ਸਰ, ਡਾ: ਰੀਸ਼ੂ ਗਰਗ ਵੀ ਮੌਜੂਦ ਰਹੇ | ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਦਿਆਂ ਐਸ. ਐਮ. ਓ. ਡਾ: ਸੱਤਪਾਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਸਪਤਾਲ ਵਿਚ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਸਿਵਲ ਸਰਜਨ ਨੂੰ ਪੱਤਰ ਭੇਜਿਆ ਜਾਵੇਗਾ | ਜਲਦੀ ਹੀ ਹਸਪਤਾਲ ਵਿਚ ਅਪ੍ਰੇਸ਼ਨਾਂ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ |