23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਬੂਟੇ ਲਾਏ

Ad Position 21
No active advertisement
ਅਜੀਤ ਡੈਸਕ 26-09-2025
ਭੁੱਚੋ ਮੰਡੀ, 25 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੱਕ ਫਤਿਹ ਸਿੰਘ ਵਾਲਾ ਵਿਖੇ ਭਾਜਪਾ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਵੱਡੀ ਗਿਣਤੀ ਵਿਚ ਬੂਟੇ ਵੰਡੇ ਅਤੇ ਲਾਏ ਗਏ | ਇਸ ਮੌਕੇ ਭਾਜਪਾ ਐਸ. ਸੀ. ਮੋਰਚੇ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਸੋਨੀ ਨੇ ਕਿਹਾ ਕਿ ਭਾਜਪਾ ਵਰਕਰ ਇਨ੍ਹਾਂ ਸਾਰੇ ਲਾਏ ਗਏ ਬੂਟਿਆਂ ਦੀ ਸੇਵਾ ਸੰਭਾਲ ਕਰਨਗੇ ਅਤੇ ਜੇਕਰ ਕੋਈ ਬੂਟਾ ਮੱਚਦਾ ਹੈ ਤਾਂ ਉਸ ਦੀ ਥਾਂ 'ਤੇ ਨਵਾਂ ਬੂਟਾ ਲਾਇਆ ਜਾਵੇਗਾ | ਉਨ੍ਹਾਂ ਹੋਰਨਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਵਾਤਾਵਰਨ ਦੀ ਜ਼ਰੂਰਤ ਨੂੰ ਵੇਖਦਿਆਂ ਪਿੰਡ ਵਿਚ ਵੱਧ ਤੋਂ ਵੱਧ ਬੂਟੇ ਲਾਏ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ | ਇਸ ਮੌਕੇ ਭੁੱਚੋ ਮੰਡਲ ਦੀ ਮੀਤ ਪ੍ਰਧਾਨ ਜਗਸੀਰ ਕੌਰ, ਜਸਵਿੰਦਰ ਕੌਰ ਮੈਂਬਰ, ਹਰਜਿੰਦਰ ਸਿੰਘ ਮੈਂਬਰ, ਰਿੰਕੂ ਸਿੰਘ ਪੰਚ, ਬਿੱਟੂ ਸਿੰਘ ਮੈਂਬਰ, ਕੁਲਦੀਪ ਸਿੰਘ, ਅਮਨਦੀਪ ਸਿੰਘ, ਦਰਸ਼ਨ ਸਿੰਘ, ਪਵਨ ਸਿੰਘ, ਗਗਨ, ਕਾਲੀ ਸਿੰਘ ਅਤੇ ਸੁਰਜੀਤ ਕੌਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਐੱਸ. ਐਮ. ਓ. ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਦਿਨ ਦਿਹਾੜੇ ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ
Ad Position 24