22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮਾਲਵਾ ਕਾਲਜ ਬਠਿੰਡਾ ਦੇ ਖਿਡਾਰੀ ਅਬੀਰ ਕੋਹਲੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਟੀਮ ਲਈ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 25-11-2025
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਾਲਵਾ ਸਰੀਰਕ ਸਿੱਖਿਆ ਕਾਲਜ, ਬਠਿੰਡਾ ਦੇ ਕ੍ਰਿਕਟ ਖਿਡਾਰੀ ਅਬੀਰ ਕੋਹਲੀ ਬੀ.ਪੀ.ਐੱਡ ਭਾਗ-ਪਹਿਲਾ ਦੀ ਨੌਰਥ ਜ਼ੋਨ ਅੰਤਰ ਯੂਨੀਵਰਸਿਟੀ ਕ੍ਰਿਕਟ ਮੁਕਾਬਲਿਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਿਚ ਚੋਣ ਹੋਈ ਹੈ | ਇਹ ਕ੍ਰਿਕਟ ਮੁਕਾਬਲੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਯੂ.ਪੀ.) ਵਿਖੇ 4 ਦਸੰਬਰ ਤੱਕ ਹੋਣੇ ਹਨ | ਅਬੀਰ ਦੀ ਪੰਜਾਬੀ ਯੂਨੀਵਰਸਿਟੀ ਦੀ ਟੀਮ ਲਈ ਚੁਣੇ ਜਾਣ ਉਪਰੰਤ ਕਾਲਜ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਅਬੀਰ ਕੋਹਲੀ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਕਰਵਾਏ ਟਰਾਇਲਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ | ਇਥੇ ਜ਼ਿਕਰਯੋਗ ਹੈ ਕਿ ਇਹ ਪ੍ਰਤਿਭਾਸ਼ਾਲੀ ਖਿਡਾਰੀ ਪਹਿਲਾ ਵੀ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿਚ ਕਰ ਚੁੱਕਾ ਹੈ¢ ਕਾਲਜ ਡਾਇਰੈਕਟਰ ਰਘਵੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ਼ ਪ੍ਰੋ. ਰਾਜਵਿੰਦਰ ਸਿੰਘ, ਪ੍ਰੋ ਗਰੀਸ਼ ਸ਼ਰਮਾ, ਪ੍ਰੋ. ਜਗਦੀਪ ਸਿੰਘ, ਪ੍ਰੋ. ਅਰਸ਼ਦੀਪ ਕੌਰ ਆਦਿ ਨੇ ਇਸ ਹੋਣਹਾਰ ਖਿਡਾਰੀ ਨੂੰ ਉਸ ਦੀ ਸ਼ਲਾਘਾਯੋਗ ਪ੍ਰਾਪਤੀ ਲਈ ਮੁਬਾਰਕਵਾਦ ਦਿੱਤੀ ਹੈ ਅਤੇ ਆਗਾਮੀ ਮੁਕਾਬਲਿਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ | ਕਾਲਜ ਮੈਨੇਜਮੈਂਟ ਰਮਨ ਸਿੰਗਲਾ ਚੇਅਰਮੈਨ, ਰਿਟਾਇਡ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਕੇ.ਪੀ.ਐਸ ਬਰਾੜ (ਅੰਤਰ ਰਾਸ਼ਟਰੀ ਐਥਲੀਟ), ਮੀਤ ਪ੍ਰਧਾਨ ਰਾਕੇਸ਼ ਗੋਇਲ ਅਤੇ ਸਮੂਹ ਸਟਾਫ਼ ਨੇ ਅਬੀਰ ਕੋਹਲੀ ਨੂੰ ਵਧਾਈ ਦਿੱਤੀ ਹੈ ਅਤੇ ਸਾਲਾਨਾ ਸਮਾਗਮ ਦੌਰਾਨ ਉਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ 1 ਦਸੰਬਰ ਨੂੰ - ਬੱਲੋ ਅਗਲੀ ਖ਼ਬਰ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ 'ਚ ਸਟੇਡੀਅਮ ਬਣਾਏ-ਵਿਧਾਇਕ
Ad Position 24