ਚਾਉਕੇ, 24 ਨਵੰਬਰ (ਮਨਜੀਤ ਸਿੰਘ ਘੜੈਲੀ)-ਨੇੜਲੇ ਪਿੰਡ ਬੱਲੋ ਵਿਖੇ ਗੁਰਦੁਆਰਾ ਅਕਾਲਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਨਵੇਂ ਬਣੇ ਦਰਬਾਰ ਸਾਹਿਬ ਦਾ ਅਦੁੱਤੀ ਇਮਾਰਤ ਦਾ ਕਾਰਜ ਸੰਪੂਰਨ ਹੋਣ 'ਤੇ ਅਖੰਡ ਪਾਠ ਦਾ ਪ੍ਰਕਾਸ਼ 29 ਨਵੰਬਰ ਨੂੰ ਹੋਵੇਗਾ ਤੇ ਭੋਗ 1 ਦਸੰਬਰ ਨੂੰ ਸਵੇਰੇ 11 ਵਜੇ ਭੋਗ ਪਾਇਆ ਜਾਵੇਗਾ | ਇਹ ਜਾਣਕਾਰੀ ਗੁਰਦੁਆਰਾ ਅਕਾਲਸਰ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਬੱਲੋ ਦੇ ਪ੍ਰਧਾਨ ਰਣਜੀਤ ਸਿੰਘ ਬੱਲੋ ਤੇ ਖ਼ਜ਼ਾਨਚੀ ਕਰਮਜੀਤ ਸਿੰਘ ਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਗ੍ਰਾਮ ਪੰਚਾਇਤ, ਤਰਨਜੋਤ ਵੈਲਫ਼ੇਅਰ ਸੁਸਾਇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | 1 ਦਸੰਬਰ ਨੂੰ ਭੋਗ ਉਪਰੰਤ ਕੀਰਤਨ ਜਥੇ ਵਲੋਂ ਰਸਭਿੰਨਾ ਕੀਰਤਨ ਵੀ ਕੀਤਾ ਜਾਵੇਗਾ | ਧਾਰਮਿਕ ਸਮਾਗਮ ਮੌਕੇ ਕਥਾ ਵਾਚਕ, ਸੰਤ-ਮਹਾਂਪੁਰਸ਼ ਵੀ ਪਹੁੰਚ ਰਹੇ ਹਨ | ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ |