ਬਠਿੰਡਾ, 24 ਨਵੰਬਰ (ਅਵਤਾਰ ਸਿੰਘ ਕੈਂਥ)-ਛੱਤ ਬੀੜ ਦੇ ਚਿੜੀਆਘਰ ਦੇ ਨੇੜੇ ਨਸ਼ੇ ਵਿਚ ਧੁੱਤ ਨੌਜਵਾਨ ਬੇਹੋਸ਼ ਹੋਣ ਦੀ ਸੂਚਨਾ ਮਿਲਣ 'ਤੇ ਕਿ ਬਠਿੰਡਾ ਬੀੜ ਤਲਾਬ ਰੋਡ 'ਤੇ ਚਿੜੀਆਘਰ ਦੇ ਨੇੜੇ ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਪਿਆ ਹੈ, ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਵਿੱਕੀ ਕੁਮਾਰ ਐਂਬੂਲੈਂਸ ਲੈ ਕੇ ਚਿੜੀਆਘਰ ਪਹੁੰਚੀ¢ ਉੱਥੇ ਇਕ ਨੌਜਵਾਨ ਗੰਭੀਰ ਹਾਲਤ ਵਿਚ ਬੇਹੋਸ਼ ਪਿਆ ਸੀ ਜਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਪੂਰੀ ਤਰ੍ਹਾਂ ਬੇਹੋਸ਼ ਸੀ¢ ਸਹਾਰਾ ਟੀਮ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆਂ¢ ਸਹਾਰਾ ਟੀਮ ਦੀ ਸੂਚਨਾ ਕਾਰਨ ਨੌਜਵਾਨ ਦਾ ਪਰਿਵਾਰ ਸਿਵਲ ਹਸਪਤਾਲ ਪਹੁੰਚ ਗਿਆ ਸੀ¢