23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਠਿੰਡਾ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 25-11-2025
ਬਠਿੰਡਾ, 24 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਠਿੰਡਾ ਦੀ ਮਹੀਨੇਵਾਰ ਮੀਟਿੰਗ ਡਾਕਟਰ ਜਗਸੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਡਾਕਟਰ ਹੋਮ ਧੋਬੀਆਣਾ ਰੋਡ ਬਠਿੰਡਾ ਵਿਖੇ ਹੋਈ | ਇਸ ਮੀਟਿੰਗ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 'ਤੇ ਵਿਸ਼ੇਸ਼ ਤੌਰ ਗੁਰੂ ਸਾਹਿਬ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ | ਇਸ ਮੌਕੇ ਗੁਰਸ਼ਰਨ ਹਸਪਤਾਲ ਗਨੇਸਾ ਬਸਤੀ ਬਠਿੰਡਾ ਦੇ ਡਾਕਟਰ ਰਾਜਨ ਗੋਇਲ ਵਿਸ਼ੇਸ਼ ਤੌਰ 'ਤੇ ਪਹੁੰਚੇ, ਉਨਾਂ ਨੇ ਆਪਣੇ ਹਸਪਤਾਲ ਦੇ ਵਿਚ ਹੋਣ ਵਾਲੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ | ਮੀਟਿੰਗ 'ਚ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੇ 120 ਦੇ ਕਰੀਬ ਸਾਥੀ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਗਈ | ਬਲਾਕ ਪ੍ਰਧਾਨ ਡਾ. ਜਗਸੀਰ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਜ਼ਿਲ੍ਹਾ ਚੇਅਰਮੈਨ ਡਾ. ਐਚ ਐਸ ਕੌਂਸਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਰਜਿਸਟ੍ਰੇਸ਼ਨ ਦਾ ਜੋ ਲਾਰਾ ਲਗਾਇਆ ਗਿਆ ਸੀ, ਉਸ ਨੂੰ ਜਲਦ ਪੂਰਾ ਕੀਤਾ ਜਾਵੇ, ਕਿਉਂਕਿ ਸਰਕਾਰ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਹੈ | ਇਸ ਮੌਕੇ ਡਾਕਟਰ ਗੁਲਾਬ ਸਿੰਘ ਨੇ ਸਾਥੀਆ ਨੂੰ ਅਪੀਲ ਕੀਤੀ ਕਿ ਜਥੇਬੰਦੀ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ | ਇਸ ਮੌਕੇ ਡਾ. ਪ੍ਰੀਤਮ ਵਿਰਕ, ਡਾ. ਮੁਖ਼ਤਿਆਰ ਬੇਦੀ, ਡਾ. ਗੁਰਮੇਲ ਮੈਹਣਾ, ਡਾ. ਮੱਖਣ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਕ੍ਰਿਸ਼ਨ ਸਿੱਧੂ ਨੇ ਪਹੁੰਚੇ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਮੀਟਿੰਗ ਦੇ ਅੰਤ 'ਚ ਬਲਾਕ ਪ੍ਰਧਾਨ ਨੇ ਜਲੰਧਰ ਵਿਚ ਨਾਬਾਲਗ ਲੜਕੀ ਦੇ ਕਾਤਲ ਅਤੇ ਬਲਾਤਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਇਹੋ ਜਿਹੇ ਪਾਪੀ ਕਾਤਲ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਤੁਰੰਤ ਸੁਣਾਈ ਜਾਵੇ ਤਾਂ ਜੋ ਅੱਗੇ ਤੋਂ ਕੋਈ ਹੋਰ ਅਜਿਹੀ ਹਰਕਤ ਨਾ ਕਰੇ |
Ad Position 22
No active advertisement
ਪਿਛਲੀ ਖ਼ਬਰ ਏ.ਆਈ.ਐੱਮ.ਐੱਸ.ਆਰ. ਬਠਿੰਡਾ ਵਲੋਂ 5ਵੀਂ ਸਾਲਾਨਾ ਜਾਗਰੂਕਤਾ ਮੈਰਾਥਨ ਅਗਲੀ ਖ਼ਬਰ ਨੌਜਵਾਨ ਨਸ਼ੇ ਦੀ ਓਵਰ ਡੋਜ਼ ਕਾਰਨ ਹੋਇਆ ਬੇਹੋਸ਼
Ad Position 24