23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਇਕ ਦਿਨਾ ਸਫ਼ਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 25-11-2025
ਰਾਮਪੁਰਾ ਫੂਲ, 24 ਨਵੰਬਰ (ਹੇਮੰਤ ਕੁਮਾਰ ਸ਼ਰਮਾ)- ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਕੌਮੀ ਸੇਵਾ ਯੋਜਨਾ ਵਿਭਾਗ ਵਲੋਂ ਅੱਜ ਪਿੰਡ ਬੱਲੋ ਵਿਚ ਇਕ ਦਿਨਾਂ ਕੈਂਪ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਸਫ਼ਾਈ ਅਭਿਆਨ ਨਾਲ ਕੀਤੀ ਗਈ¢ ਇਸ ਕੈਂਪ ਵਿਚ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੇ ਪ੍ਰੋ.ਵਰਿੰਦਰ ਕÏਰ, ਜਸਪ੍ਰੀਤ ਕੌਰ, ਸੁਖਵੀਰ ਕÏਰ, ਹਰਜੀਤ ਕÏਰ ਭੁੱਚੋ, ਮਨਦੀਪ ਕੌਰ, ਪ੍ਰੋਗਰਾਮ ਅਫ਼ਸਰ ਪ੍ਰੋ. ਸੋਨਵਿੰਦਰ ਸਿੰਘ, ਲਾਇਬ੍ਰੇਰੀਅਨ ਮਨਜੀਤ ਸਿੰਘ ਅਤੇ ਪਿ੍ੰਸੀਪਲ ਬਘੇਲ ਸਿੰਘ ਦੀ ਰਹਿਨੁਮਾਈ ਹੇਠ ਭਾਗ ਲਿਆ¢ ਪਿੰਡ ਪੰਚਾਇਤ, ਤਰਨਜੋਤ ਵੈੱਲਫੇਅਰ ਸੋਸਾਇਟੀ ਤੇ ਪਿੰਡ ਵਾਸੀਆਂ ਵੱਲੋਂ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਤੇ ਸਤਿਕਾਰ ਕੀਤਾ ਗਿਆ¢ ਵਿਦਿਆਰਥੀਆਂ ਨੇ ਪਿੰਡ ਦੀ ਲਾਇਬ੍ਰੇਰੀ ਤੇ ਸਿਹਤ ਕਲੀਨਿਕ ਦਾ ਦÏਰਾ ਕਰਕੇ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ, ਜਦਕਿ ਗੁਰੂ ਘਰ ਕਮੇਟੀ ਵੱਲੋਂ ਉਨ੍ਹਾਂ ਲਈ ਲੰਗਰ ਸੇਵਾ ਭੇਟ ਕੀਤੀ ਗਈ¢ ਕਾਲਜ ਕੋਆਰਡੀਨੇਟਰ ਹਰਪ੍ਰੀਤ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਸਮਾਜ ਨਾਲ ਜੋੜਨਾ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨਾ ਹੈ¢ ਪਿ੍ੰਸੀਪਲ ਬਘੇਲ ਸਿੰਘ ਨੇ ਇਸ ਕੈਂਪ ਨੂੰ ਵਿਦਿਆਰਥੀਆਂ ਲਈ ਜੀਵਨ ਸਿਖਲਾਈ ਪੂਰਨ ਦੱਸਿਆ ਜਦੋਂ ਕਿ ਪ੍ਰੋ. ਸੋਨਵਿੰਦਰ ਸਿੰਘ ਨੇ ਅਭਿਆਨ ਨੂੰ ਵਧੀਆ ਤਜਰਬਾ ਕਿਹਾ¢ ਸੰਸਥਾ ਦੇ ਚੇਅਰਮੈਨ ਐਸ. ਐਸ. ਚੱਠਾ ਨੇ ਟੀਮ ਦੀ ਸਮਾਜ ਪ੍ਰਤੀ ਕੀਤੀ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਅਜਿਹੇ ਹੋਰ ਕੈਂਪ ਲਗਾਉਣ ਦਾ ਭਰੋਸਾ ਦਿੱਤਾ¢
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਅਸੈਂਬਲੀ ਅਗਲੀ ਖ਼ਬਰ ਏ.ਆਈ.ਐੱਮ.ਐੱਸ.ਆਰ. ਬਠਿੰਡਾ ਵਲੋਂ 5ਵੀਂ ਸਾਲਾਨਾ ਜਾਗਰੂਕਤਾ ਮੈਰਾਥਨ
Ad Position 24