ਲਹਿਰਾ ਮੁਹੱਬਤ, 24 ਨਵੰਬਰ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਵਿਖੇ ਨੌਂਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਸ਼ਰਧਾ ਤੇ ਸਤਿਕਾਰ ਨਾਲ ਇਕ ਵਿਸ਼ੇਸ਼ ਅਸੈਂਬਲੀ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਮੂਲ ਮੰਤਰ ਦੇ ਪਾਠ ਨਾਲ ਹੋਈ ਜਿਸ ਤੋਂ ਬਾਅਦ ਸ਼ਬਦ ਗਾਇਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਸਮੂਹਿਕ ਤੌਰ 'ਤੇ ਸ਼ਾਂਤੀ ਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਇਕ ਸੁਰੀਲਾ ਤੇ ਪ੍ਰੇਰਨਾਦਾਇਕ ਪ੍ਰਾਰਥਨਾ ਗੀਤ ਪੇਸ਼ ਕੀਤਾ ਜਿਸ ਨੇ ਮਾਹੌਲ ਨੂੰ ਅਧਿਆਤਮਿਕਤਾ ਨਾਲ ਭਰ ਦਿੱਤਾ | ਵਿਦਿਆਰਥੀਆਂ ਨੇ ਗੁਰੂ ਜੀ ਦੇ ਬਲੀਦਾਨ ਤੇ ਮਨੁੱਖਤਾ ਲਈ ਉਨ੍ਹਾਂ ਦੀ ਅਟੁੱਟ ਹਿੰਮਤ ਨੂੰ ਸੁੰਦਰ ਸੁਰਾਂ ਨਾਲ ਸ਼ਰਧਾਂਜਲੀ ਭੇਟ ਕੀਤੀ | ਸਭਾ ਵਿਚ ਇਕ ਵਿਦਿਆਰਥੀ ਦੁਆਰਾ ਇਕ ਪ੍ਰਭਾਵਸ਼ਾਲੀ ਤੇ ਪ੍ਰੇਰਨਾਦਾਇਕ ਭਾਸ਼ਣ ਵੀ ਪੇਸ਼ ਕੀਤਾ ਗਿਆ | ਭਾਸ਼ਣ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਸਿੱਖਣ ਤੇ ਸਮਾਜ ਵਿਚ ਸਦਭਾਵਨਾ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ | ਇਸ ਸ਼ੁਭ ਮੌਕੇ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਨਮਿਤਾ ਬਾਂਸਲ ਤੇ ਪਿ੍ੰਸੀਪਲ ਗੀਤਾ ਪਿੱਲੇ ਨੇ ਗੁਰੂ ਜੀ ਦੇ ਬਲੀਦਾਨ ਨੂੰ ਸ਼ਰਧਾਂਜਲੀ ਭੇਟ ਕੀਤੀ |