ਗੋਨਿਆਣਾ, 24 ਨਵੰਬਰ (ਲਛਮਣ ਦਾਸ ਗਰਗ)- ਗੋਨਿਆਣਾ ਵਿਖੇ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਰ ਰੋਜ਼ਾ ਸ਼ਬਦ ਗੁਰੂ ਪ੍ਰਚਾਰ ਸਮਾਗਮ 27, 28, 29 ਤੇ 30 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਉਕਤ ਸਮਾਗਮ ਦੌਰਾਨ ਪਿ੍ੰਸੀਪਲ ਬਲਜੀਤ ਸਿੰਘ, ਪਿ੍ੰਸੀਪਲ ਮਹਿੰਦਰ ਪਾਲ ਸਿੰਘ, ਗਿਆਨੀ ਫ਼ਤਿਹ ਸਿੰਘ, ਪ੍ਰੋਫੈਸਰ ਅਮਰਿੰਦਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਕਰਨਵੀਰ ਸਿੰਘ, ਗਿਆਨੀ ਹਰਵਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ ਤੇ ਰਾਗੀ ਸ਼ਮਿੰਦਰ ਸਿੰਘ ਪਹੁੰਚ ਰਹੇ ਹਨ | ਉਕਤ ਸਮਾਗਮ ਦੀ ਜਾਣਕਾਰੀ ਗੁਰੂ ਪੰਥ ਦੇ ਦਾਸ ਸਾਹਿਬਜ਼ਾਦਾ ਜੁਝਾਰ ਸਿੰਘ ਮਸ਼ੀਨਰੀ ਸਰਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਸਰਕਲ ਇਸਤਰੀ ਵਿੰਗ ਗੋਨਿਆਣਾ ਮੰਡੀ ਵਲੋਂ ਦਿੱਤੀ ਗਈ |