23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਥਾਂ-ਥਾਂ ਲੱਗੇ ਕੂੜੇ ਦੇ ਢੇਰ, ਲੋਕ ਗੰਦਗੀ 'ਚੋਂ ਲੰਘਣ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 25-11-2025
ਮਾਨਸਾ, 24 ਨਵੰਬਰ (ਮੋਹਿਤ ਬਾਂਸਲ)-ਸਥਾਨਕ ਸ਼ਹਿਰ 'ਚ ਜਗ੍ਹਾ-ਜਗ੍ਹਾ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਪ੍ਰਸ਼ਾਸਨ ਵਲੋਂ ਸਫ਼ਾਈ ਦੇ ਨਾਂਅ 'ਤੇ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ | ਸ਼ਹਿਰ ਦੇ ਵਧੇਰੀ ਆਵਾਜਾਈ ਵਾਲੇ ਖੇਤਰ ਵਨ-ਵੇ ਟਰੈਫ਼ਿਕ ਤੇ ਰਾਮ ਬਾਗ ਰੋਡ ਆਦਿ ਥਾਵਾਂ 'ਤੇ ਪਿਛਲੇ ਕਈ ਦਿਨਾਂ ਤੋਂ ਲੱਗੇ ਵੱਡੇ ਕੂੜੇ ਦੇ ਢੇਰਾਂ, ਜਿਨ੍ਹਾਂ 'ਤੇ ਅਵਾਰਾ ਪਸ਼ੂ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ | ਰੋਜ਼ਾਨਾ ਇੱਥੋਂ ਦੀ ਵੱਡੀ ਗਿਣਤੀ 'ਚ ਵਾਹਨ ਇੱਥੋਂ ਗੁਜ਼ਰਦੇ ਹਨ ਅਤੇ ਇਹ ਪਸ਼ੂ ਆਵਾਜਾਈ 'ਚ ਵਿਘਨ ਪਾਉਣ ਦੇ ਨਾਲ ਹੀ ਰਾਹਗੀਰਾਂ ਨਾਲ ਟਕਰਾ ਕੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਪਈਆਂ ਬਾਰਿਸ਼ਾਂ ਅਤੇ ਖ਼ਰਾਬ ਸੀਵਰੇਜ ਪ੍ਰਣਾਲੀ ਕਾਰਨ ਕਈ-ਕਈ ਦਿਨ ਖੜ੍ਹੇ ਗੰਦੇ ਪਾਣੀ 'ਚ ਪੈਦਾ ਹੋਏ ਮੱਛਰਾਂ ਕਾਰਨ ਸ਼ਹਿਰ ਦੀ ਆਬਾਦੀ ਦਾ ਵੱਡਾ ਹਿੱਸਾ ਚਿਕਨਗੁਨੀਆ, ਡੇਂਗੂ ਤੇ ਮਲੇਰੀਆ ਆਦਿ ਬਿਮਾਰੀਆਂ ਦੀ ਲਪੇਟ 'ਚ ਆਇਆ ਹੋਇਆ ਹੈ | ਉੱਪਰੋਂ ਲੱਗੇ ਕੂੜੇ ਦੇ ਢੇਰ ਹੋਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸ਼ਹਿਰ ਦੀ ਸਾਫ਼-ਸਫ਼ਾਈ ਦੇ ਮਸਲੇ ਨੂੰ ਸੰਜੀਦਗੀ ਨਾਲ ਲਿਆ ਜਾਵੇ ਤਾਂ ਜੋ ਉਹ ਸਾਫ਼ ਸੁਥਰੇ ਮਾਹੌਲ 'ਚ ਰਹਿ ਸਕਣ ਅਤੇ ਬਿਮਾਰੀਆਂ ਤੋਂ ਬਚਾਅ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਧਰਮਪੁਰਾ ਸਕੂਲ 'ਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਦਾ ਐਨਲਾਈਟੈਂਡ ਕਾਲਜ ਝੁਨੀਰ ਦੇ ਵਿਦਿਆਰਥੀਆਂ ਨੇ ਕੱਢੀ ਰੈਲੀ
Ad Position 24