ਸਰਦੂਲਗੜ੍ਹ 24 ਨਵੰਬਰ (ਜੀ.ਐਮ ਅਰੋੜਾ)-ਦਾ ਐਨਲਾਈਟੇਂਡ ਡਿਗਰੀ ਕਾਲਜ ਝੁਨੀਰ ਵਿਖੇ ਚੱਲ ਰਹੀ ਰੈਗੂਲਰ ਐਨ.ਐਸ.ਐਸ. ਯੂਨਿਟ ਵੱਲੋਂ ਸੱਤ ਰੋਜ਼ਾ ਕੈਂਪ ਦੇ ਅਖੀਰਲੇ ਦਿਨ ਦੀ ਸ਼ੁਰੂਆਤ ਰੈਲੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ਼ ਦੁਆਰਾ ਹਰੀ ਝੰਡੀ ਦੇ ਕੇ ਵਿਧਾ ਕੀਤੀ ਗਈ | ਵਲੰਟੀਅਰਾਂ ਦੁਆਰਾ ਰੈਲੀ ਚ ਨਸ਼ੇ ਛੱਡੋ ਕੋਹੜ ਵੱਢੋ, ਮਾਂ ਬੋਲੀ ਬਚਾਈਏ ਸਭਿਆਚਾਰ ਨਿਭਾਈਏ ਆਦਿ ਨਾਅਰੇ ਲਾ ਕੇ ਪਿੰਡ ਵਾਸੀਆਂ ਨੂੰ ਸੁਚੇਤ ਕੀਤਾ ਗਿਆ | ਰੈਲੀ ਦੇ ਅਖੀਰਲੇ ਪੜਾਅ ਦੌਰਾਨ ਪਿੰਡ ਦੀ ਸੱਥ ਵਿਚ ਪ੍ਰੋਗਰਾਮ ਅਫ਼ਸਰ ਸਹਾਇਕ ਪ੍ਰੋ ਅਮਨਦੀਪ ਸਿੰਘ ਦੁਆਰਾ ਸਰਪੰਚ ਦਾ ਧੰਨਵਾਦ ਕੀਤਾ ਗਿਆ | ਦੂਜੇ ਸੈਸ਼ਨ ਵਿਚ ਪਹੁੰਚੇ ਮੁੱਖ ਮਹਿਮਾਨ ਬੇਅੰਤ ਸਿੰਘ ਧਾਲੀਵਾਲ ਨੇ ਸਮੁੱਚੀ ਐਨ.ਐਸ.ਐਸ ਯੂਨਿਟ ਨੂੰ ਵਧਾਈ ਦਿੰਦੇ ਹੋਏ ਸਾਂਝਤਾ ਦਾ ਉਦੇਸ਼ ਦਿੱਤਾ | ਇਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਕੀਤਾ ਗਿਆ | ਇਸ ਸਮੇਂ ਕਾਲਜ ਸਟਾਫ਼ ਸਹਾਇਕ ਪ੍ਰੋ ਕੁਲਦੀਪ ਸਿੰਘ ਅਤੇ ਸਹਾਇਕ ਪ੍ਰੋ ਅਵਤਾਰ ਸਿੰਘ ਸ਼ਾਮਿਲ ਸਨ |