23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬਖਸ਼ੀਵਾਲਾ ਤੋਂ ਲਹਿਰਾਗਾਗਾ ਨਹਿਰ ਦੇ ਨਾਲ ਸੜਕ 'ਤੇ ਰੇਲਿੰਗ ਬਣਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 25-11-2025
ਬਰੇਟਾ, 24 ਨਵੰਬਰ (ਜੀਵਨ ਸ਼ਰਮਾ)- ਪਿੰਡ ਬਖਸ਼ੀਵਾਲਾ ਤੋਂ ਲਹਿਰਾ ਗਾਗਾ ਤੱਕ ਨਹਿਰ ਦੇ ਨਾਲ ਬਣੀ ਸੜਕ 'ਤੇ ਰੇਲਿੰਗ ਨਾ ਹੋਣ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਇਸ ਖੇਤਰ ਨੂੰ ਸੰਗਰੂਰ ਜ਼ਿਲੇ੍ਹ ਨਾਲ ਜੋੜਨ ਲਈ ਨਹਿਰ ਦੇ ਨਾਲ ਨਾਲ ਸੜਕ ਦੀ ਉਸਾਰੀ ਕੀਤੀ ਗਈ ਸੀ ਪਰ ਨਹਿਰ ਵਾਲੇ ਪਾਸੇ ਸੁਰੱਖਿਆ ਲਈ ਰੇਲਿੰਗ ਨਹੀਂ ਬਣਾਈ ਗਈ, ਜਿਸ ਕਰ ਕੇ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਪੇਸ਼ ਆਉਂਦੀ ਹੈ | ਇਲਾਕਾ ਵਿਕਾਸ ਕਮੇਟੀ ਦੇ ਆਗੂ ਦਸੌਂਦਾ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਇਸ ਖੇਤਰ ਦੀਆਂ ਲਹਿਰਾ ਗਾਗਾ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੋਣ ਕਾਰਨ ਜ਼ਿਆਦਾਤਰ ਆਵਾਜਾਈ ਇਸ ਨਹਿਰ ਵਾਲੀ ਸੜਕ 'ਤੇ ਰਹਿੰਦੀ ਹੈ, ਜਿਸ ਕਰਦੇ ਖ਼ਤਰਾ ਹੋਰ ਵੀ ਵਧ ਜਾਂਦਾ ਹੈ | ਰਾਤ ਸਮੇਂ ਤਾਂ ਔਖਾ ਹੋਰ ਵੀ ਹੋ ਜਾਂਦਾ ਹੈ | ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਸੜਕ 'ਤੇ ਰੇਲਿੰਗ ਲਗਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਾ ਐਨਲਾਈਟੈਂਡ ਕਾਲਜ ਝੁਨੀਰ ਦੇ ਵਿਦਿਆਰਥੀਆਂ ਨੇ ਕੱਢੀ ਰੈਲੀ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 27 ਨੂੰ
Ad Position 24