30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਖ਼ਾਲਸਾ ਕਾਲਜ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 22-12-2025
ਭਗਤਾ ਭਾਈਕਾ, 21 ਦਸੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਆਨਰੇਰੀ ਸਕੱਤਰ ਕਾਲਜ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਚ ਚੱਲ ਰਹੇ ਗਰੈਜੂਏਟ ਕੋਰਸ ਬੀ. ਕਾਮ ਭਾਗ ਪਹਿਲਾ ਸਮੈਸਟਰ ਦੂਜਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ¢ ਇਸ ਸਬੰਧੀ ਕਾਮਰਸ ਵਿਭਾਗ ਦੇ ਮੁਖੀ ਲਖਵੀਰ ਕÏਰ ਨੇ ਦੱਸਿਆ ਕਿ ਤਰਨਪ੍ਰੀਤ ਕÏਰ ਨੇ ਐੱਸ.ਜੀ.ਪੀ.ਏ 9.08 ਨਾਲ ਪਹਿਲਾ ਸਥਾਨ, ਖੁਸ਼ਪ੍ਰੀਤ ਕÏਰ ਨੇ ਐੱਸ.ਜੀ.ਪੀ.ਏ 9.00 ਨਾਲ ਦੂਜਾ ਸਥਾਨ ਅਤੇ ਖ਼ੁਸ਼ਪ੍ਰੀਤ ਕÏਰ ਨੇ ਐੱਸ.ਜੀ.ਪੀ.ਏ 8.62 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ¢ ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਵਿਚ ਅਕਾਦਮਿਕ ਰੁਚੀਆਂ ਪੈਦਾ ਕਰਨ ਲਈ ਕਾਮਰਸ ਵਿਭਾਗ ਦੀ ਕਾਮਰਸੀਆ ਕਮੇਟੀ ਵਲੋਂ ਸਮੇਂ-ਸਮੇਂ ਉੱਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ¢ ਵਿੱਦਿਆ ਦੇ ਖੇਤਰ ਵਿਚ ਸਿੱਖਿਆ ਦਾ ਇਹ ਅਦਾਰਾ ਆਪਣਾ ਮੁੱਲਵਾਨ ਯੋਗਦਾਨ ਪਾ ਰਿਹਾ ਹੈ¢ਕਾਲਜ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੰੂ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਮਿਹਨਤੀ ਸਟਾਫ਼ ਦੀ ਲਗਨ ਸਦਕਾ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਇਸ ਸਮੇਂ ਕਿਰਨਜੀਤ ਕÏਰ,ਅਮਨਦੀਪ ਕÏਰ ਅਤੇ ਸਮੂਹ ਸਟਾਫ਼ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਰੰਗਾਰੰਗ ਪ੍ਰੋਗਰਾਮ 'ਵਿੰਟਰ ਕਾਰਨੀਵਲ-2025' ਕਰਵਾਇਆ <br/> ਅਗਲੀ ਖ਼ਬਰ ਮਨਰੇਗਾ ਸਕੀਮ ਬਦਲਣ ਦੇ ਵਿਰੋਧ 'ਚ ਕਾਂਗਰਸ ਨੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ <br/>
Ad Position 24