29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੁਹਾਗਣਾਂ ‘ਚ ਕਰਵਾ ਚੌਥ ਦੇ ਵਰਤ ਦਾ ਭਾਰੀ ਉਤਸ਼ਾਹ ਦੁਕਾਨਾਂ ‘ਤੇ ਰਹੀ ਚਹਿਲ-ਪਹਿਲ

ਸੀਂਗੋ ਮੰਡੀ, 29 ਅਕਤੂਬਰ (ਲੱਕਵਿੰਦਰ ਸ਼ਰਮਾ)- ਕਸਬੇ ‘ਚ ਕਰਵਾ ਚੌਥ ਦੇ ਵਰਤਾਂ ਦਾ ਸੁਹਾਗਣ ਔਰਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਔਰਤਾਂ ਨੇ ਅੱਜ ਸਵੇਰ ਤੋਂ ਹੀ ਸੁਹਾਗਣਾ ਔਰਤਾਂ ਨੇ ਆਪਣਾ ਵਰਤ ਸ਼ੁਰੂ ਕੀਤਾ ਤੇ ਉਨ੍ਹਾਂ ਨੇ ਸਜ ਧਜ ਕੇ ਸਾਰਾ ਦਿਨ ਬਿਨ੍ਹਾਂ ਕੁਝ ਖਾਧੇ ਮਨੋਰੰਜਨ ਕੀਤਾ।

Ad Position 21
No active advertisement
ਅਜੀਤ ਡੈਸਕ 30-10-2026
ਸੀਂਗੋ ਮੰਡੀ, 29 ਅਕਤੂਬਰ (ਲੱਕਵਿੰਦਰ ਸ਼ਰਮਾ)- ਕਸਬੇ ‘ਚ ਕਰਵਾ ਚੌਥ ਦੇ ਵਰਤਾਂ ਦਾ ਸੁਹਾਗਣ ਔਰਤਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਔਰਤਾਂ ਨੇ ਅੱਜ ਸਵੇਰ ਤੋਂ ਹੀ ਸੁਹਾਗਣਾ ਔਰਤਾਂ ਨੇ ਆਪਣਾ ਵਰਤ ਸ਼ੁਰੂ ਕੀਤਾ ਤੇ ਉਨ੍ਹਾਂ ਨੇ ਸਜ ਧਜ ਕੇ ਸਾਰਾ ਦਿਨ ਬਿਨ੍ਹਾਂ ਕੁਝ ਖਾਧੇ ਮਨੋਰੰਜਨ ਕੀਤਾ। ਇਸ ਸਬੰਧੀ ਮੀਨਾਕਸ਼ੀ, ਗੁਰਬਿੰਦਰ ਕੌਰ ਤੇ ਹਰਜਿੰਦਰ ਕੌਰ ਨੇ ਦੱਸਿਆ ਕਿ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਨ ਲਈ ਅਸੀਂ ਕਰਵਾ ਚੌਥ ਦਾ ਵਰਤ ਰੱਖਿਆ ਹੈ, ਜਿਸ ਦੀ ਸਾਨੂੰ ਬੜਾ ਆਨੰਦ ਆਇਆ ਹੈ ਤੇ ਅਸੀ ਭੁੱਖੇ ਰਹਿ ਕੇ ਆਪਣੇ ਆਪਣੇ ਪਤੀਆਂ ਦੀ ਪ੍ਰਮਾਤਮਾ ਅੱਗੇ ਤੰਦਰੁਸਤ ਰਹਿਣ ਦੀ ਦਬਾਅ ਕੀਤੀ ਹੈ ਤਾਂ ਜੋ ਅਸੀ ਸਦਾ ਸੁਹਾਗਣਾਂ ਰਹਿ ਕੇ ਆਪਣੀ ਜ਼ਿੰਦਗੀ ਆਨੰਦ ਨਾਲ ਮਾਣ ਸਕੀਏ। ਉਧਰ ਦੂਸਰੇ ਪਾਸੇ ਅੱਜ ਕਸਬੇ ਦੀਆਂ ਦੁਕਾਨਾਂ ਤੇ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਦੁਕਾਨਦਾਰਾਂ ਨੂੰ ਸਮਾਨ ਵੇਚਣ ਨਾਲ ਆਰਥਿਕ ਤੌਰ ਤੇ ਲਾਭ ਹੋਇਆ, ਜਿਸ ਕਰਕੇ ਦੁਕਾਨਦਾਰਾਂ ਦੀ ਵੀ ਚਾਂਦੀ ਬਣੀ ਰਹੀ।
Ad Position 22
No active advertisement
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ’ਚ ‘ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ 2026’ ਭਾਰੀ ਉਤਸ਼ਾਹ ਨਾਲ ਮੁਕੰਮਲ ਅਗਲੀ ਖ਼ਬਰ ਦਲਜੀਤ ਸਿੰਘ ਭੰਮੇ ਦੀ ਮੌਤ ਦੇ ਮਾਮਲੇ ’ਚ ਇਰਾਦਾ ਕਤਲ ਦੇ ਮੁਕੱਦਮੇ ਵਾਪਸ ਲਏ ਜਾਣ - ਬਾਬਾ ਮਹਿਰਾਜ
Ad Position 24