29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

4 ਹਫ਼ਤਿਆਂ ਦਾ ਡੇਅਰੀ ਮੁਫ਼ਤ ਸਿਖਲਾਈ ਕੋਰਸ 10 ਨਵੰਬਰ ਤੋਂ

ਬਠਿੰਡਾ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਦੇ ਨਿਰਦੇਸ਼ਾਂ ਅਨੁਸਾਰ 10 ਨਵੰਬਰ 2026 ਤੋਂ ਚਲਾਏ ਜਾ ਰਹੇ 4 ਹਫ਼ਤਿਆਂ ਦੇ ਡੇਅਰੀ ਸਿਖਲਾਈ ਕੋਰਸ ਦੀ ਚੋਣ ਲਈ ਕੌਂਸਲਿੰਗ 4 ਨਵੰਬਰ, 2026 ਨੂੰ ਡੇਅਰੀ ਸਿਖ਼ਲਾਈ ਅਤੇ ਵਿਸਥਾਰ ਸੇਵਾ ਕੇਂਦਰ ਸਰਦੂਲਗੜ੍ਹ, ਗਿੱਲ ਅਤੇ ਅਬੁਲ ਖੁਰਾਣਾ ਵਿਖੇ ਸਵੇਰੇ 10 ਵਜੇ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦੀਪਕ ਵਰਮਾ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਦੁੱਧ ਉਤਪਾਦਕਾਂ ਦੇ ਗਿਆਨ ਵਿਚ ਵ ਾਧੇ, ਆਧੁਨਿਕ ਡੇਅਰੀ ਫ਼ਾਰਮਿੰਗ, ਪਸ਼ੂਆਂ ਦੀ ਮੁੱਢਲੀ ਸਿਹਤ-ਸੰਭਾਲ, ਮਨਸੂਈ ਗਰਭਧਾਰਨ (ਏ.

Ad Position 21
No active advertisement
ਅਜੀਤ ਡੈਸਕ 30-10-2026
ਬਠਿੰਡਾ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਦੇ ਨਿਰਦੇਸ਼ਾਂ ਅਨੁਸਾਰ 10 ਨਵੰਬਰ 2026 ਤੋਂ ਚਲਾਏ ਜਾ ਰਹੇ 4 ਹਫ਼ਤਿਆਂ ਦੇ ਡੇਅਰੀ ਸਿਖਲਾਈ ਕੋਰਸ ਦੀ ਚੋਣ ਲਈ ਕੌਂਸਲਿੰਗ 4 ਨਵੰਬਰ, 2026 ਨੂੰ ਡੇਅਰੀ ਸਿਖ਼ਲਾਈ ਅਤੇ ਵਿਸਥਾਰ ਸੇਵਾ ਕੇਂਦਰ ਸਰਦੂਲਗੜ੍ਹ, ਗਿੱਲ ਅਤੇ ਅਬੁਲ ਖੁਰਾਣਾ ਵਿਖੇ ਸਵੇਰੇ 10 ਵਜੇ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦੀਪਕ ਵਰਮਾ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਦੁੱਧ ਉਤਪਾਦਕਾਂ ਦੇ ਗਿਆਨ ਵਿਚ ਵ ਾਧੇ, ਆਧੁਨਿਕ ਡੇਅਰੀ ਫ਼ਾਰਮਿੰਗ, ਪਸ਼ੂਆਂ ਦੀ ਮੁੱਢਲੀ ਸਿਹਤ-ਸੰਭਾਲ, ਮਨਸੂਈ ਗਰਭਧਾਰਨ (ਏ.ਆਈ) ਸਬੰਧੀ ਸਿਖਲਾਈ ਦੇਣ ਲਈ 4 ਹਫ਼ਤੇ ਦਾ ਡੇਅਰੀ ਉੱਦਮ ਸਿਖਲਾਈ ਕੋਰਸ 11 ਨਵੰਬਰ 2026 ਤੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ, ਸਰਦੂਲਗੜ੍ਹ (ਮਾਨਸਾ), ਗਿੱਲ (ਮੋਗਾ) ਅਤੇ ਅਬੁਲ ਖੁਰਾਣਾ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ ਘੱਟੋ-ਘੱਟ ਵਿੱਦਿਅਕ ਯੋਗਤਾ 10ਵੀਂ ਪਾਸ, ਉਮਰ 18 ਤੋਂ 45 ਸਾਲ, ਘੱਟੋ-ਘੱਟ 5 ਦੁਧਾਰੂ ਪਸ਼ੂਆਂ ਦਾ ਡੇਅਰੀ ਫਾਰਮ ਹੋਵੇ, ਉਹ 10ਵੀਂ ਪਾਸ ਸਰਟੀਫ਼ਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਲੈ ਕੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਬਠਿੰਡਾ ਕਮਰਾ ਨੰਬਰ 302-ਈ, ਦੂਜੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਪਾਸੋਂ 100/- ਰੁਪਏ ਦਾ ਪ੍ਰਾਸਪੈਕਟ ਖਰੀਦ ਕੇ, ਬਿਨੈ-ਪੱਤਰ ਮੁਕੰਮਲ ਕਰਵਾ ਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬਠਿੰਡਾ ਪਾਸੋਂ ਵੈਰੀਫਾਈ ਕਰਵਾ ਕੇ ਕੌਂਸਲਿੰਗ ਵਿਚ ਭਾਗ ਲੈ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ ਅਗਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਬਲਾਕ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਕੈਂਪ
Ad Position 24