30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਾਲਾਨਾ ਰੰਗਾਰੰਗ ਪ੍ਰੋਗਰਾਮ 'ਵਿੰਟਰ ਕਾਰਨੀਵਲ-2025' ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-12-2025

ਰਾਮਾਂ ਮੰਡੀ, 21 ਦਸੰਬਰ (ਤਰਸੇਮ ਸਿੰਗਲਾ)-ਆਰ. ਐੱਮ. ਐੱਮ. ਡੀ. ਏ. ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਾਮਾਂ ਮੰਡੀ ਵਿਖੇ ਸ਼ਨੀਵਾਰ ਨੂੰ ਸਾਲਾਨਾ ਰੰਗਾਰੰਗ ਪ੍ਰੋਗਰਾਮ 'ਵਿੰਟਰ ਕਾਰਨੀਵਲ-2025' ਦਾ ਆਯੋਜਨ ਕੀਤਾ ਗਿਆ¢ ਜਿਸ ਵਿਚ ਐੱਸ.ਪੀ.ਮੈਡਮ ਹੀਨਾ ਗੁਪਤਾ ਬਠਿੰਡਾ ਨੇ ਮੁੱਖ ਮਹਿਮਾਨ, ਪੰਕਜ ਬਾਂਸਲ ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ, ਅਰੁਣ ਭਾਰਦਵਾਜ ਮੀਤ ਪ੍ਰਧਾਨ ਓਪਰੇਸ਼ਨਜ ਐਕਸੇਲੈਂਸ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਤੇ ਬੀਕੇ ਡਾ.ਮਧੂ ਦੀਦੀ ਸੰਚਾਲਕ ਬ੍ਰਹਮਾ ਕੁਮਾਰੀ ਇਸਵਰੀਆ ਵਿਸ਼ਵ ਵਿਦਿਆਲਿਆ ਰਾਮਾਂ ਮੰਡੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ¢ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵਲੋਂ ਮਾਤਾ ਸਰਸਵਤੀ ਦੀ ਬੰਧਨਾਂ ਕਰਕੇ ਕੀਤੀ ਗਈ¢ ਪ੍ਰਧਾਨ ਡਾਕਟਰ ਵੀਰ ਵਿਜੇ ਸਿੰਗਲ ਨੇ ਕਿਹਾ ਕਿ ਸਕੂਲ ਕਮੇਟੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਬਣਾਉਣਾ ਹੈ¢ ਅਰੁਣ ਭਾਰਦਵਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆ ਦਾ ਉਦੇਸ਼ ਸਿਰਫ਼ ਡਿਗਰੀ ਹਾਸਲ ਕਰਨਾ ਹੀ ਨਹੀਂ ਬਲਕਿ ਇੱਕ ਚੰਗਾ ਨਾਗਰਿਕ ਬਣਨਾ ਹੈ | ਬ੍ਰਹਮਾ ਕੁਮਾਰੀ ਡਾ.ਮਧੂ ਦੀਦੀ ਨੇ ਕਿਹਾ ਕਿ ਬੱਚਿਆਂ ਨੂੰ ਵਿਦਿਆ ਦੇ ਨਾਲ-ਨਾਲ ਅੱਜ ਚੰਗੇ ਸੰਸਕਾਰਾਂ ਦੀ ਲੋੜ ਹੈ, ਕਿਉਂਕਿ ਅੱਜ ਦੇਸ਼ ਵਿਚ ਹਰ ਪਾਸੇ ਬੱਚਿਆਂ ਵਿਚ ਸੰਸਕਾਰਾਂ ਦੀ ਕਮੀ ਰੜਕ ਰਹੀ ਹੈ | ਮੁੱਖ ਮਹਿਮਾਨ ਐੱਸ.ਪੀ.ਮੈਡਮ ਹੀਨਾ ਗੁਪਤਾ ਅਤੇ ਉਪ ਮੰਡਲ ਮੈਜਿਸਟਰੇਟ ਪੰਕਜ ਬਾਂਸਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੱਚਿਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਲਈ ਸਕੂਲ ਕਮੇਟੀ ਅਤੇ ਸਟਾਫ਼ ਨੂੰ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦÏਰਾਨ ਬੱਚਿਆਂ ਵੱਲੋਂ ਬਹੁਤ ਹੀ ਸੁੰਦਰ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਵੀ ਜਾਗਰੂਕ ਕੀਤਾ | ਸਮਾਗਮ ਵਿੱਚ ਬੱਚਿਆਂ ਦੇ ਮਾਪਿਆਂ ਸਕੂਲ ਸਟਾਫ਼ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਵੀਰ ਵਿਜੇ ਸਿੰਗਲ, ਚੇਅਰਮੈਨ ਵਰਿੰਦਰ ਮਹੇਸ਼ਵਰੀ, ਨਿਰਮਲ ਓਸਵਾਲ ਸੀਨੀਅਰ ਮੀਤ ਪ੍ਰਧਾਨ, ਰੂਪ ਲਾਲ ਜੈਨ ਮੀਤ ਪ੍ਰਧਾਨ, ਸਤੀਸ਼ ਕੁਮਾਰ ਜੈਨ ਕੈਸ਼ੀਅਰ, ਉੱਜਵਲ ਲਹਿਰੀ ਜੁਆਇੰਟ ਸਕੱਤਰ, ਬਲਵੀਰ ਸਿੰਘ ਮੱਕੜ, ਕੇਪੀਐੱਸ ਅਸੀਜਾ, ਹਰਬੰਸ ਲਾਲ ਪੰਨੀ , ਪਿ੍ੰਸੀਪਲ ਡਾ.ਅਰਪਿਤਾ ਦਾਸ, ਉਪ ਪਿ੍ੰਸੀਪਲ, ਅਭਿਸ਼ੇਕ ਕੁਮਾਰ, ਰਾਮਾਂ ਸਕੂਲਜ਼ ਐੱਸੋਸੀਏਸ਼ਨ ਦੇ ਮੈਂਬਰ ਵਿਜੇ ਕੁਮਾਰ ਲਹਿਰੀ ਚੇਅਰਮੈਨ ਸਟਾਰ ਪਲੱਸ ਕਾਨਵੈਂਟ ਸਕੂਲ, ਬੰਟੀ ਗਰਗ ਸਾਬਕਾ ਪ੍ਰਧਾਨ ਐੱਮ.ਐੱਸ.ਡੀ.ਸੀ.ਸ. ਸਕੂਲ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ¢ ਪ੍ਰਧਾਨ ਡਾ.ਵੀਰ ਵਿਜੇ ਸਿੰਗਲ ਅਤੇ ਪਿ੍ੰਸੀਪਲ ਡਾ.ਅਰਪਿਤਾ ਦਾਸ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਐਕਟਿਵਾ ਸਵਾਰ ਪੁਲਿਸ ਮੁਲਾਜ਼ਮ ਦੀ ਮੌਤ ਅਗਲੀ ਖ਼ਬਰ ਖ਼ਾਲਸਾ ਕਾਲਜ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ <br/>
Ad Position 24