31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਟਕਸਾਲੀ ਅਕਾਲੀ ਆਗੂ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 24-12-2025
ਬਠਿੰਡਾ, 23 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਬੱਲੂਆਣਾ ਦੀ ਦਾਣਾ ਮੰਡੀ ਵਿਚ ਹੋਇਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਧਰਮ-ਪਤਨੀ ਜਸਕਰਨ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸਪੁੱਤਰ ਟਹਿਲ ਸਿੰਘ ਸਰਾਂ ਸਾਬਕਾ ਸਰਪੰਚ ਨਾਲ ਦੁੱਖ ਸਾਂਝਾ ਕੀਤਾ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ |ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਚਿਰੰਜੀ ਲਾਲ ਗਰਗ, ਗੁਰਚਰਨ ਸਿੰਘ ਓ.ਐੱਸ.ਡੀ., ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ, ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ ਸ਼ੋਅਦ ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਜਥੇਦਾਰ ਜਗਸੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਡੇ ਤੋਂ ਇਕ ਵਧੀਆ ਇਨਸਾਨ ਅਤੇ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਮੇਸ਼ਾ ਲਈ ਵਿੱਛੜ ਗਿਆ, ਜਿੰਨ੍ਹਾਂ ਦੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੀਤੇ ਕਾਰਜਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ | ਅਕਾਲੀ ਆਗੂਆਂ ਨੇ ਜਥੇਦਾਰ ਬੱਲੂਆਣਾ ਦੇ ਸਪੁੱਤਰ ਟਹਿਲ ਸਿੰਘ ਸਰਾਂ ਦੀ ਪਾਰਟੀ ਵਲੋਂ ਦਸਤਾਰਬੰਦੀ ਵੀ ਕੀਤੀ |ਇਸ ਮੌਕੇ ਵਿਧਾਇਕ ਅਮਿਤ ਰਤਨ ਕੋਟਫੱਤਾ, ਗੁਰਵਿੰਦਰ ਸਿੰਘ ਬਣਵਾਲਾ ਓ.ਐੱਸ.ਡੀ., ਇਕਬਾਲ ਸਿੰਘ ਬਬਲੀ ਢਿੱਲੋਂ, ਬਲਜੀਤ ਸਿੰਘ ਬੀੜ ਬਹਿਮਣ, ਯਾਦਵਿੰਦਰ ਯਾਦੀ, ਗੁਰਲਾਭ ਸਿੰਘ ਢੇਲਵਾਂ, ਜਥੇਦਾਰ ਹਰਤੇਜ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਮਹਿੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਕੋਟਸ਼ਮੀਰ, ਸੁਖਵੀਰ ਜੱਸੀ ਪੌ ਵਾਲੀ, ਨਿਰਮਲ ਨਿੰਮਾ ਕੋਟਸ਼ਮੀਰ, ਹਰਜੀਤ ਕਾਲਝਰਾਣੀ, ਭੋਲਾ ਸਿੰਘ ਗਿੱਲਪੱਤੀ, ਗੁਰਦੀਪ ਸਿੰਘ ਬਠਿੰਡਾ, ਡਾ. ਦਲਜੀਤ ਸਿੰਘ ਗੁਰੂ, ਡਾ. ਗੁਰਚਰਨ ਸਿੰਘ ਵਿਰਕ ਕਲਾਂ, ਇਕਬਾਲ ਸਿੰਘ ਬਰਾੜ, ਨਵਦੀਪ ਸਿੰਘ ਜੀਦਾ ਚੇਅਰਮੈਨ, ਗਰਦੌਰ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਪੰਜਾਬੀ ਗਾਇਕ ਨਿੰਜਾ, ਸੁਖਮੰਦਰ ਸਿੰਘ ਭਾਗੀਵਾਂਦਰ, ਐਡਵੋਕੇਟ ਅਮਰਵੀਰ ਦਿੱਲੀ, ਅੰਗਰੇਜ਼ ਸਿੰਘ ਦਿਉਣ, ਸੁਖਪਾਲ ਸਿੰਘ ਡੀ.ਡੀ.ਪੀ.ਓ., ਲਖਵੀਰ ਲੱਖੀ ਹਰਰਾਏਪੁਰ, ਬਹਾਦਰ ਸਿੰਘ ਰੂੜੇਕੇ, ਸਤਗੁਰ ਸਿੰਘ ਜੀਦਾ, ਹਰਮੇਲ ਸਿੰਘ ਬੰਗੀ ਡੀਡੀਪੀਓ, ਸੁਖਵਿੰਦਰ ਸਿੰਘ ਬੀਬੀਵਾਲਾ, ਕੁਲਵੀਰ ਸਿੰਘ ਭਾਰੂ, ਪ੍ਰੋ. ਲਾਭ ਸਿੰਘ ਮਲੋਟ, ਮਨਦੀਪ ਸਿੰਘ ਢਿੱਲੋਂ ਐਸਡੀਐਮ, ਕੌਰਜੀਤ ਸਿੰਘ ਮਾਨ, ਜਗਦੇਵ ਸਿੰਘ ਐਡਵੋਕੇਟ, ਮੇਜਰ ਸਿੰਘ ਬਰਾੜ,ਤੇਜਾ ਸਿੰਘ ਗਹਿਰੀਭਾਗੀ, ਇਕਬਾਲ ਸਿੰਘ ਬੁਰਜ ਮਹਿਮਾ, ਜਸਵਿੰਦਰ ਸਿੰਘ ਘੁੱਦਾ, ਗਿਆਨ ਸਿੰਘ ਸਰਦਾਰਗੜ੍ਹ, ਜੱਗਾ ਸਰਦਾਰਗੜ੍ਹ, ਮਨਜੀਤ ਸਿੰਘ ਲਾਲਬਾਈ, ਮੋਹਨ ਲਾਲ ਝੁੰਬਾ, ਅਮਰਜੀਤ ਸਿੰਘ ਜੰਡਾਂਵਾਲਾ, ਸੁਖਵਿੰਦਰ ਸਿੰਘ ਮਿੰਟਾ, ਜਸਵੀਰ ਸਿੰਘ ਬਰਾੜ, ਜਰਨੈਲ ਸਿੰਘ ਬੱਲੂਆਣਾ, ਗੁਰਤੇਜ ਸਿੰਘ ਬੱਲੂਆਣਾ, ਬਲਰਾਜ ਬੱਲੂਆਣਾ, ਇਕਬਾਲ ਬੱਲੂਆਣਾ, ਗਗਨ ਬੱਲੂਆਣਾ, ਪਰਮਾਨੰਦ ਬੱਲੂਆਣਾ, ਬੱਗੜ ਸਿੰਘ ਬੱਲੂਆਣਾ, ਜਗਮੀਤ ਸਿੰਘ ਹਰਰਾਏਪੁਰ ਤੇ ਕੁਲਦੀਪ ਵੜਿੰਗ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚੱਕ ਫਤਹਿ ਸਿੰਘ ਵਾਲਾ ਦੀਆਂ ਦੋਵੇਂ ਪੰਚਾਇਤਾਂ ਦੀ ਨਗਰ ਕੌਂਸਲ ਭੁੱਚੋ ਨੂੰ ਚਿਤਾਵਨੀ <br/> ਅਗਲੀ ਖ਼ਬਰ 'ਹਿੱਟ ਐਂਡ ਰਨ' ਮਾਮਲਿਆਂ 'ਚ ਮਿ੍ਤਕਾਂ ਦੇ ਵਾਰਸਾਂ ਲਈ 2 ਲੱਖ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਦੀ ਸਕੀਮ-ਮੁਖਵਿੰਦਰ ਭੁੱਲਰ...
Ad Position 24