31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐਚ ਐਮ ਈ ਐਲ ਵਲੋਂ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਫੱੁਲੋਖਾਰੀ ਵਿਚ ਕੀਤਾ ਜਾਵੇਗਾ 2,600 ਕਰੋੜ ਰੁਪਏ ਦਾ ਨਵਾਂ ਨਿਵੇਸ਼ <br/>

Ad Position 21
No active advertisement
ਅਜੀਤ ਡੈਸਕ 24-12-2025
ਰਾਮਾਂ ਮੰਡੀ, 23 ਦਸੰਬਰ (ਤਰਸੇਮ ਸਿੰਗਲਾ, ਗੁਰਪ੍ਰੀਤ ਅਰੋੜਾ)-ਐਚ ਪੀ ਸੀਐਲ ਮਿੱਤਲ ਐਨਰਜੀ ਲਿਮਿਟੇਡ ਦੁਆਰਾ ਸੰਚਾਲਿਤ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ, ਫੁੱਲੋਖਾਰੀ ਵਿਚ 2,600 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕੀਤਾ ਜਾਵੇਗਾ | ਇਸ ਨਿਵੇਸ਼ ਦੇ ਤਹਿਤ ਪਾਲੀਪ੍ਰੋਪਾਈਲੀਨ ਡਾਊਨਸਟ੍ਰੀਮ ਉਦਯੋਗ ਸਥਾਪਿਤ ਕੀਤੇ ਜਾਣਗੇ ਅਤੇ ਫ਼ਾਇਨ ਕੈਮੀਕਲ ਨਾਲ ਸਬੰਧਿਤ ਨਵੇਂ ਪ੍ਰੋਜੈਕਟ ਲਗਾਏ ਜਾਣਗੇ | ਇਸ ਦਾ ਐਲਾਨ ਐਚ ਐਮ ਈ ਐਲ ਦੇ ਐਮ ਡੀ ਅਤੇ ਸੀ ਈ ਓ ਪ੍ਰਭਦਾਸ ਅਤੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ ਮੰਤਰੀ ਸੰਜੀਵ ਅਰੋੜਾ ਵਲੋਂ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ ਗਿਆ | ਇਸ ਮੌਕੇ ਪ੍ਰਭਦਾਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਕਾਰਨ ਪੰਜਾਬ ਦੇਸ਼ ਵਿਚ ਪਾਲੀਪ੍ਰੋਪਾਈਲੀਨ ਉਤਪਾਦਨ ਦਾ ਇਕ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਦੇਸ਼ ਦੀ ਕੁੱਲ ਪਾਲੀਪ੍ਰੋਪਾਈਲੀਨ ਮੰਗ ਦਾ ਲਗਭਗ 14 ਪ੍ਰਤੀਸ਼ਤ ਹਿੱਸਾ ਇਸ ਰਿਫ਼ਾਇਨਰੀ ਤੋਂ ਪੂਰਾ ਕੀਤਾ ਜਾਂਦਾ ਹੈ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਕਈ ਸਾਲਾਂ ਤੋਂ ਰਿਫ਼ਾਇਨਰੀ ਦਾ ਸੰਚਾਲਨ ਬਿਨ੍ਹਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਹੈ | ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਸਿਰਫ ਪੈਟਰੋਲ, ਡੀਜ਼ਲ ਅਤੇ ਗੈਸ ਹੀ ਨਹੀਂ, ਬਲਕਿ ਹੁਣ ਫਾਈਨ ਕੈਮੀਕਲ ਪ੍ਰੋਜੈਕਟਾਂ ਰਾਹੀਂ ਉਦਯੋਗਿਕ ਗਤੀਵਿਧੀਆਂ ਨੂੰ ਹੋਰ ਵਧਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ | ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ 2011 ਵਿਚ ਸਥਾਪਿਤ ਇਹ ਰਿਫ਼ਾਇਨਰੀ ਲਗਭਗ 2,000 ਏਕੜ ਵਿਚ ਫੈਲੀ ਹੋਈ ਹੈ ਅਤੇ ਸਾਲਾਨਾ ਕਰੀਬ 90,000 ਕਰੋੜ ਰੁਪਏ ਦਾ ਵਪਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਰਿਫ਼ਾਇਨਰੀ ਰਾਜ ਸਰਕਾਰ ਨੂੰ ਹਰ ਸਾਲ ਲਗਭਗ 2,100 ਕਰੋੜ ਰੁਪਏ ਟੈਕਸ ਦੇ ਰੂਪ ਵਿਚ ਯੋਗਦਾਨ ਪਾਉਂਦੀ ਹੈ | ਉਨ੍ਹਾਂ ਦੱਸਿਆ ਕਿ 2,600 ਕਰੋੜ ਰੁਪਏ ਦੇ ਇਸ ਨਵੇਂ ਨਿਵੇਸ਼ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ | ਇਸ ਸਮੇਂ ਰਿਫ਼ਾਇਨਰੀ ਸਿੱਧੇ ਅਤੇ ਅਪਰੋਕਸ਼ ਤੌਰ 'ਤੇ ਲਗਭਗ 10,000 ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੇ ਕੁੱਲ ਪੈਟਰੋਲ-ਡੀਜ਼ਲ ਉਤਪਾਦਨ ਵਿਚ ਬਠਿੰਡਾ ਰਿਫ਼ਾਇਨਰੀ ਦਾ ਯੋਗਦਾਨ 5 ਤੋਂ 6 ਪ੍ਰਤੀਸ਼ਤ ਹੈ | ਉਨ੍ਹਾਂ ਦੱਸਿਆ ਕਿ ਐਚਐਮਈਐਲ ਰਾਜ ਵਿਚ ਪੈਟਰੋਲ ਪੰਪ ਵੀ ਸਥਾਪਿਤ ਕਰਨ ਜਾ ਰਹੀ ਹੈ, ਜਿਸ ਲਈ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ ਅਤੇ ਹੁਣ ਦੋ ਦਿਨਾਂ ਦੇ ਅੰਦਰ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ | ਭਵਿੱਖ ਵਿਚ ਮਲਟੀ-ਫਿਊਲ ਪੈਟਰੋਲ ਪੰਪ ਸਥਾਪਿਤ ਕੀਤੇ ਜਾਣਗੇ, ਜਿੱਥੇ ਪੈਟਰੋਲ, ਡੀਜ਼ਲ, ਸੀਐਨਜੀ ਦੇ ਨਾਲ-ਨਾਲ ਇਲੈਕਟਿ੍ਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਵੀ ਉਪਲੱਬਧ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਵੋਟਰ ਨਵੀਂ ਵੋਟ ਲਈ 31 ਦਸੰਬਰ ਤੱਕ ਬੀ. ਐਲ. ਓ. ਜਾਂ ਸੰਬੰਧਿਤ ਈ.ਆਰ.ਓ. ਦਫ਼ਤਰ ਨਾਲ ਕਰਨ ਸੰਪਰਕ-ਜ਼ਿਲ੍ਹਾ ਚੋਣ ਅਫ਼ਸਰ... ਅਗਲੀ ਖ਼ਬਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਚੇਤਨਾ ਮਾਰਚ <br/>
Ad Position 24