30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗਹਿਰੀ ਦੇਵੀ ਨਗਰ ਦੀ ਸੰਗਤ ਵਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 30-12-2025
ਕੋਟਫੱਤਾ, 29 ਦਸੰਬਰ (ਰਣਜੀਤ ਸਿੰਘ ਬੁੱਟਰ)-ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਗਹਿਰੀ ਦੇਵੀ ਨਗਰ ਦੀਆਂ ਸੰਗਤਾਂ ਵਲੋਂ ਕਟਾਰ ਸਿੰਘ ਵਾਲਾ ਦੇ ਬੱਸ ਅੱਡੇ ਕੋਲ ਬਠਿੰਡਾ ਮਾਨਸਾ ਰੋਡ ਤੇ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਜਿਸ ਵਿਚ ਪਿੰਡ ਦੇ ਦੋਵੇਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਗੁਰਦੁਆਰਾ ਸੱਭਾ ਪੱਤੀ ਅਤੇ ਗ੍ਰਾਮ ਪੰਚਾਇਤ ਵਲੋਂ ਵੱਧ ਚੜ੍ਹ ਕੇ ਰਾਹਗੀਰ (ਸੰਗਤਾਂ) ਦੀ ਦੁੱਧ ਅਤੇ ਬਿਸਕੁਟਾਂ ਨਾਲ ਸੇਵਾ ਕੀਤੀ ਗਈ¢ ਇਸ ਮੌਕੇ ਹਰਭਜਨ ਸਿੰਘ ਪ੍ਰਧਾਨ ਗੁਰਦੁਆਰਾ ਨਨਕਾਣਾ ਸਾਹਿਬ ਤੇ ਖ਼ਜ਼ਾਨਚੀ ਦਰਸ਼ਨ ਸਿੰਘ, ਗੁਰਦੁਆਰਾ ਸੱਭਾ ਪੱਤੀ ਦੇ ਪ੍ਰਧਾਨ ਸਰਨਾ ਸਿੰਘ ਤੇ ਖ਼ਜ਼ਾਨਚੀ ਰੂਪ ਸਿੰਘ ਤੋਂ ਇਲਾਵਾ ਪਿੰਡ ਗਹਿਰੀ ਦੇਵੀ ਨਗਰ ਦੇ ਸਰਪੰਚ ਬਲਜੀਤ ਸਿੰਘ ਗਿਆਨੀ, ਜੀਤੂ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ ਭੁੱਲਰ, ਸੰਦੀਪ ਸਿੰਘ, ਜਗਰਾਜ ਸਿੰਘ, ਭਾਗ ਸਿੰਘ, ਬੀਰਬਲ ਸਿੰਘ, ਗੁਰਜੰਟ ਸਿੰਘ ਤੇ ਸੰਦੀਪ ਸਿੰਘ ਸਨੀ ਤੇ ਸਾਬਕਾ ਸਰਪੰਚ ਧਰਮ ਸਿੰਘ ਤੋਂ ਇਲਾਵਾ ਪਿੰਡ ਦੇ ਨÏਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਸੰਗਤਾਂ ਦੀ ਸੇਵਾ ਕਰਨ ਵਿਚ ਹਿੱਸਾ ਲਿਆ¢
Ad Position 22
No active advertisement
ਪਿਛਲੀ ਖ਼ਬਰ ਸਰਬਸੰਮਤੀ ਨਾਲ ਭਾਈ ਅਜਮੇਰ ਸਿੰਘ ਮੁੱਖ ਸੇਵਾਦਾਰ ਚੁਣਿਆ ਅਗਲੀ ਖ਼ਬਰ ਰੇਲ ਗੱਡੀ 'ਚ ਚੜ੍ਹਦੇ ਸਮੇਂ ਵਿਅਕਤੀ ਗੰਭੀਰ ਜ਼ਖ਼ਮੀ
Ad Position 24