ਜੋਧਾਂ, 2 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਪਿੰਡ ਗੁੱਜਰਵਾਲ ਦੇ ਟੋਭਿਆਂ 'ਚ ਪਾਣੀ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਗਰਾਮ ਪੰਚਾਇਤ ਗੁੱਜਰਵਾਲ ਨੇ ਸਰਪੰਚ ਹਰਦੀਪ ਸਿੰਘ ਗਰੇਵਾਲ ਅਤੇ ਪੰਚਾਂ ਨੇ ਪਿੰਡ ਅੰਦਰ ਪੈਂਦੀ ਡਰੇਨ ਦੇ ਪੁਲਾਂ ਦੀ ਜੇ. ਸੀ. ਬੀ. ਲਗਾ ਕੇ ਸਫ਼ਾਈ ਦਾ ਕੰਮ ਆਰੰਭਿਆ¢ ਇਸ ਮੌਕੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਪੈ ਰਹੇ ਮੋਹਲ਼ੇਧਾਰ ਮੀਂਹ ਕਾਰਨ ਪਿਛਲੇ ਪਿੰਡਾਂ ਤੋਂ ਡਰੇਨ ਵਿਚ ਆ ਰਹੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਪਿੰਡ ਦਾ ਦਾਣਾ ਮੰਡੀ, ਅੰਦਰਲੇ ਮੁਹੱਲੇ ਅਤੇ ਪੁਰਾਣਾ ਖੇਡ ਸਟੇਡੀਅਮ 'ਚ ਪਾਣੀ ਓਵਰਫਲੋਅ ਹੋਣ ਦਾ ਖ਼ਤਰਾ ਸੀ, ਜਿਸ ਤਹਿਤ ਪੰਚਾਇਤ ਨੇ ਫ਼ੌਰੀ ਤੌਰ 'ਤੇ ਫ਼ੈਸਲਾ ਲੈਂਦਿਆਂ ਡਰੇਨ ਦੇ 3 ਪੁਲਾਂ ਦੀ ਸਫ਼ਾਈ ਜੇ.ਸੀ.ਬੀ. ਲਗਾ ਕੇ ਕਰਵਾਈ ¢ ਇਸ ਸਫ਼ਾਈ ਨਾਲ ਪਾਣੀ ਦਾ ਵਹਾਅ ਡਰੇਨ ਰਾਹੀਂ ਅੱਗੇ ਨੂੰ ਚੱਲ ਪਿਆ ¢ ਇਸ ਮੌਕੇ ਪੰਚ ਬਲਤੇਜ ਸਿੰਘ ਨੀਟਾ, ਪੰਚ ਮਨਵੀਰ ਸਿੰਘ ਗਰੇਵਾਲ, ਮਾ. ਮਨਦੀਪ ਸਿੰਘ, ਪਿ੍ੰਸੀਪਲ ਬਲਵਿੰਦਰ ਸਿੰਘ, ਮਨਦੀਪ ਸਿੰਘ ਸਰੋਏ, ਥਾਣੇਦਾਰ ਓਮ ਪ੍ਰਕਾਸ਼, ਬੱਲੀ ਗਰੇਵਾਲ, ਗੁਰਦੀਪ ਸਿੰਘ ਮੋਹਣਾ, ਗੁਰਿੰਦਰ ਸਿੰਘ ਲੱਕੀ, ਰਵਿੰਦਰ ਰਵੀ ਬਿੱਲਾ, ਕੁਲਵਿੰਦਰ ਸਿੰਘ ਕੁੱਕੂ, ਗੁਰਵਿੰਦਰ ਸਿੰਘ ਜੇ.ਸੀ.ਬੀ. ਵਾਲੇ, ਵੀਰ ਬਹਾਦਰ ਸਿੰਘ, ਕਾਲਾ ਗਰੇਵਾਲ, ਪਰਮਿੰਦਰ ਸਿੰਘ ਸੋਨੀ, ਸੁਰਿੰਦਰਪਾਲ ਸਿੰਘ, ਨਰਿੰਦਰਪਾਲ ਸਿੰਘ ਪਾਲੀ, ਸ਼ਾਮ ਸਿੰਘ ਸਰੋਏ ਆਦਿ ਹਾਜ਼ਰ ਸਨ¢