23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ ਨੂੰ ਵਾਰ ਵਾਰ ਰਾਜਨੀਤਕ ਅਤੇ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ- ਜੱਲਾ

Ad Position 21
No active advertisement
ਅਜੀਤ ਡੈਸਕ 03-09-2025
ਖੰਨਾ, 2 ਸਤੰਬਰ (ਹਰਜਿੰਦਰ ਸਿੰਘ ਲਾਲ)- ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਹੜ੍ਹਾਂ ਦੀ ਕਰੋਪੀ ਕਾਰਨ ਪ੍ਰਭਾਵਿਤ ਇਲਾਕਿਆਂ ਦੇ ਪਰਿਵਾਰਾਂ ਦੇ ਜਨ ਜੀਵਨ ਦੇ ਨੁਕਸਾਨ ਤੋਂ ਬਚਾਅ ਦੇ ਕਾਰਜ ਜਿਸ ਤਰ੍ਹਾਂ ਸਮਾਂ ਰਹਿੰਦੇ ਕੀਤੇ ਜਾਣੇ ਚਾਹੀਦੇ ਸਨ, ਉਹ ਨਹੀਂ ਹੋਏ | ਜਥੇਦਾਰ ਜੱਲਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਲੋਕਾਂ ਦੀ ਭਲਾਈ ਲਈ ਪੂਰੀ ਮਿਹਨਤ ਕਰ ਰਹੀ ਹੈ | ਪਰ ਜੋ ਸਰਕਾਰਾਂ ਪੰਜਾਬ 'ਤੇ ਰਾਜ ਕਰਦੀਆਂ ਰਹੀਆਂ ਹਨ ਜਾਂ ਹੁਣ ਕਰ ਰਹੀ ਹੈ, ਉਸ ਲਈ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਨੂੰ ਹਰ ਦੂਸਰੇ ਤੀਸਰੇ ਸਾਲ ਇੰਨੀ ਮਾਰ ਝੱਲਣੀ ਪੈਂਦੀ ਹੈ ਪਰ ਸਰਕਾਰ ਨੇ ਕੀ ਕੀਤਾ ਹੈ? ਉਨ੍ਹਾਂ ਕਿਹਾ ਕਿ ਸੱਚੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਪੰਜਾਬ ਦੀ ਚਿੰਤਾ ਨਹੀਂ | ਜਥੇਦਾਰ ਜੱਲਾ ਨੇ ਸਰਕਾਰ ਨੂੰ ਸੁਝਾਅ ਦਿੰਦਿਆਂ ਆਖਿਆ ਕਿ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਸੋਸ਼ਲ ਮੀਡੀਆ 'ਤੇ ਖ਼ਰਚ ਕਰਕੇ ਫੋਕੀ ਵਾਹ ਵਾਹ ਨਾ ਪ੍ਰਾਪਤ ਕਰੋ | ਦਰਿਆਵਾਂ ਦੇ ਬੰਨ੍ਹ 20 ਫੁੱਟ ਡੂੰਘੇ, ਦਸ ਫੁੱਟ ਚੌੜੇ ਅਤੇ ਧਰਤੀ ਦੀ ਸਤ੍ਹਾ ਤੋਂ 20 ਫੁੱਟ ਉੱਚੇ ਬੰਨ੍ਹ ਬਣਾਓ |

Ad Position 22
No active advertisement
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੇ ਪਿੰਡ ਗੱਦੋਵਾਲ-ਕਰੌੜ ਲਿੰਕ ਰੋਡ ਨੂੰ ਪਾਣੀ ਨੇ ਲਾਇਆ ਖੋਰਾ <br/> ਅਗਲੀ ਖ਼ਬਰ ਗਰਾਮ ਪੰਚਾਇਤ ਗੁੱਜਰਵਾਲ ਨੇ ਡਰੇਨ ਦੇ ਪੁਲਾਂ ਦੀ ਸਫ਼ਾਈ ਦਾ ਕੰਮ ਆਰੰਭਿਆ <br/>
Ad Position 24