08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜੀ. ਐਸ. ਟੀ. ਦਰਾਂ ਘਟਾਉਣ ਦੇ ਫ਼ੈਸਲੇ ਦਾ ਲੋਕਾਂ ਵਲੋਂ ਸਵਾਗਤ, ਮਹਿੰਗਾਈ 'ਚ ਗਿਰਾਵਟ ਦੀ ਉਮੀਦ

Ad Position 21
No active advertisement
ਅਜੀਤ ਡੈਸਕ 05-09-2025
ਖੰਨਾ, 4 ਸਤੰਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਸਰਕਾਰ ਵਲੋਂ ਜੀ. ਐਸ. ਟੀ. ਦਰਾਂ 'ਚ ਕਮੀ ਕਰਨ ਦੇ ਤਾਜ਼ਾ ਫ਼ੈਸਲੇ ਦਾ ਲੋਕਾਂ ਨੇ ਖੁੱਲ੍ਹ ਕੇ ਸਵਾਗਤ ਕੀਤਾ ਜਾ ਰਿਹਾ ਹੈ | ਦਵਾਈਆਂ, ਬਿਸਕੁਟ, ਹੈਲਥ ਇੰਸ਼ੋਰੈਂਸ ਸਮੇਤ ਕਈ ਚੀਜ਼ਾਂ 'ਤੇ ਟੈਕਸ ਘਟਾਉਣ ਨਾਲ ਜਿਥੇ ਗਾਹਕਾਂ ਨੂੰ ਸਿੱਧੀ ਰਾਹਤ ਮਿਲੇਗੀ, ਉਥੇ ਹੀ ਇੰਡਸਟਰੀ ਤੇ ਖੇਤੀਬਾੜੀ ਖੇਤਰ ਨੂੰ ਵੀ ਵੱਡਾ ਫ਼ਾਇਦਾ ਹੋਣ ਦੀ ਸੰਭਾਵਨਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਮਹਿੰਗਾਈ ਦਰ 'ਚ ਕਾਫੀ ਹੱਦ ਤੱਕ ਕਮੀ ਆਵੇਗੀ ਤੇ ਰੋਜ਼ਾਨਾ ਦੀ ਜ਼ਿੰਦਗੀ ਆਸਾਨ ਹੋਵੇਗੀ | ਪੰਜਾਬ ਰੋਲਰਜ਼ ਫਲੋਰ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਘਈ ਅਤੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਤੇ ਫਲੋਰ ਮਿੱਲ ਮਾਲਕ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਪਹਿਲਾਂ ਬਿਸਕੁਟ ਉਪਰ 18 ਫ਼ੀਸਦੀ ਟੈਕਸ ਲੱਗਦਾ ਸੀ ਜੋ ਹੁਣ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ, ਇਸ ਨਾਲ ਡਿਮਾਂਡ ਵਧੇਗੀ ਤੇ ਪ੍ਰੋਡਕਸ਼ਨ 'ਚ ਵੀ ਵਾਧਾ ਹੋਵੇਗਾ | ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਟੇ ਦੀ ਪੈਕਿੰਗ ਉੱਪਰ ਜੋ 5 ਫ਼ੀਸਦੀ ਟੈਕਸ 2020 ਤੋਂ ਲਗਾਇਆ ਗਿਆ ਸੀ, ਜੇਕਰ ਉਸ ਨੂੰ ਵੀ ਹਟਾ ਦਿੱਤਾ ਜਾਂਦਾ ਤਾਂ ਲੋਕਾਂ ਨੂੰ ਹੋਰ ਵੱਡਾ ਫ਼ਾਇਦਾ ਹੁੰਦਾ | ਘਈ ਤੇ ਰੋਸ਼ਾ ਨੇ ਹੈਲਥ ਇੰਸ਼ੋਰੈਂਸ ਉਪਰੋਂ 18 ਫ਼ੀਸਦੀ ਟੈਕਸ ਘਟਾਉਣ ਦੇ ਫ਼ੈਸਲੇ ਨੂੰ ਵੀ ਸ਼ਲਾਘਾਯੋਗ ਕਰਾਰ ਦਿੱਤਾ | ਕੈਮਿਸਟ ਵਿਸ਼ਾਲ ਬੌਬੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ | ਉਨ੍ਹਾਂ ਨੇ ਕਿਹਾ ਕਿ ਦਵਾਈਆਂ ਉੱਪਰ ਪਹਿਲਾਂ 12 ਫ਼ੀਸਦੀ ਟੈਕਸ ਲੱਗਦਾ ਸੀ, ਜੋ ਗਾਹਕਾਂ ਤੋਂ ਹੀ ਵਸੂਲਿਆ ਜਾਂਦਾ ਸੀ | ਹੁਣ ਜਦੋਂ 7 ਫ਼ੀਸਦੀ ਟੈਕਸ ਘਟਾ ਦਿੱਤਾ ਗਿਆ ਹੈ ਤਾਂ ਇਸ ਦਾ ਸਿੱਧਾ ਲਾਭ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਵੇਗਾ | ਸ਼ਿਵਮ ਕੌਸ਼ਲ ਨੇ ਵੀ ਇਸ ਫ਼ੈਸਲੇ ਨੂੰ ਲੋਕ-ਹਿਤੈਸ਼ੀ ਦੱਸਿਆ | ਕਿਸਾਨ ਫਤਹਿ ਸਿੰਘ ਨੇ ਕਿਹਾ ਕਿ ਖੇਤੀਬਾੜੀ ਸੰਦਾਂ ਤੇ ਟਰੈਕਟਰ ਦੇ ਟਾਇਰਾਂ ਉੱਪਰ ਟੈਕਸ ਘਟਾਉਣ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਪੰਜਾਬੀਆਂ ਵਲੋਂ ਇਕਮੁੱਠ ਹੋ ਕੇ ਹੰਭਲਾ ਮਾਰਿਆ ਜਾਵੇ-ਬਾਬਾ ਬਲਵੀਰ ਸਿੰਘ
Ad Position 24