19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੰਤ ਆਸ਼ਰਮ ਧਬਲਾਨ ਵਿਖੇ ਦਸਮੀ ਦਾ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 06-09-2025
ਜੌੜੇਪੁਲ ਜਰਗ, 5 ਸਤੰਬਰ (ਪਾਲਾ ਰਾਜੇਵਾਲੀਆ)-ਰਾੜਾ ਸਾਹਿਬ ਸੰਪਰਦਾ ਦੇ ਬਾਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਸੰਤ ਆਸ਼ਰਮ ਧਬਲਾਨ ਵਿਖੇ ਦਸਮੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ | ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਰੌਸ਼ਨ ਸਿੰਘ ਦੀ ਦੇਖ-ਰੇਖ ਹੇਠਾਂ ਬਹੁਤ ਹੀ ਸੁਚੱਜੇ ਪ੍ਰਬੰਧ ਕੀਤੇ ਗਏ ਤੇ ਅਣਗਿਣਤ ਸੰਗਤਾਂ ਨੇ ਭਾਰੀ ਵਰਖਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਸਮਾਗਮਾਂ 'ਚ ਹਾਜ਼ਰੀ ਭਰੀ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸਮਾਜ ਸੇਵੀ ਡਾ. ਦਰਸ਼ਨ ਸਿੰਘ ਘੁੰਮਣ ਪਟਿਆਲਾ ਨੇ ਨਿਭਾਈ | ਇਸ ਮੌਕੇ ਸੰਤ ਬਾਬਾ ਰੌਸ਼ਨ ਸਿੰਘ ਮੁੱਖ ਸੇਵਾਦਾਰ ਗੁ. ਸੰਤ ਆਸ਼ਰਮ ਧਬਲਾਨ, ਸੰਤ ਬਾਬਾ ਗੁਰਮੁਖ ਸਿੰਘ ਮੁੱਖ ਸੇਵਾਦਾਰ ਗੁ. ਈਸ਼ਰਸਾਰ ਸਾਹਿਬ ਆਲੋਵਾਲ, ਕਥਾ ਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨਾਭੇ ਵਾਲੇ, ਬਾਬਾ ਵਿਸਾਖਾ ਸਿੰਘ ਕਲਿਆਣ ਦਾ ਪੁਲ, ਬਾਬਾ ਜੱਸਾ ਸਿੰਘ ਧਬਲਾਨ, ਜਸਵਿੰਦਰ ਸਿੰਘ ਜੌਨੀ, ਬਾਬਾ ਰਣਜੀਤ ਸਿੰਘ ਢੀਂਗੀ ਵਾਲੇ, ਗੁਰਧਿਆਨ ਸਿੰਘ ਆਲੋਵਾਲ, ਸਰਪੰਚ ਸੁਖਚੈਨ ਸਿੰਘ | ਧਬਲਾਨ, ਜਸਵੰਤ ਸਿੰਘ ਟਿਵਾਣਾ, ਗੁਰਵਿੰਦਰ ਸਿੰਘ ਖਾਲਸਾ ਟਾਈਲ, ਬੱਬੀ ਧਬਲਾਨ, ਗੁਰਮੀਤ ਸਿੰਘ ਨਾਚੀਜ ਸੰਤ ਈਸ਼ਰ ਸਿੰਘ ਗੁਰਮਤਿ ਵਿਦਿਆਲਿਆ ਧਬਲਾਨ, ਕਰਮਜੀਤ ਸਿੰਘ ਕੋਛੜ ਪਟਿਆਲਾ (ਟਰੱਸਟੀ) ਅਜਾਦ ਸੇਵਾ ਦਲ ਪਟਿਆਲਾ ਸਮੇਤ ਸੰਤ ਮਹਾਂਪੁਰਸ਼ਾਂ, ਪੰਥਕ ਸ਼ਖ਼ਸੀਅਤਾਂ, ਪੰਥਕ ਵਿਦਵਾਨਾਂ, ਕਥਾ ਵਾਚਕਾਂ, ਸਰਪੰਚਾਂ, ਪੰਚਾਂ ਪਤਵੰਤਿਆਂ ਨੇ ਵੱਡੀ ਗਿਣਤੀ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡਾ. ਗੁਰਦੀਪ ਸਿੰਘ ਨੂੰ ਅਗਲੇਰੀ ਵਿਦਿਆ ਹਾਸਿਲ ਕਰਨ ਲਈ ਪਟਿਆਲਾ ਵਿਖੇ ਜਾਣ ਤੋਂ ਪਹਿਲਾਂ ਕੀਤਾ ਸਨਮਾਨਿਤ ਅਗਲੀ ਖ਼ਬਰ ਖੰਨਾ 'ਚ ਭਾਰੀ ਮੀਂਹ ਦੌਰਾਨ ਡਿਗਿਆ ਘਰ, ਵੀਡੀਓ ਆਈ ਸਾਹਮਣੇ
Ad Position 24