19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲਗਾਤਾਰ ਮੀਂਹ ਪੈਣ ਕਾਰਨ ਮਲੌਦ ਪਾਇਲ ਸੜਕ ਤੇ ਭਾਡੇਵਾਲ ਪੁਲ ਦਾ ਸੜਕ ਕਿਨਾਰਾ ਧੁੱਸਿਆ

Ad Position 21
No active advertisement
ਅਜੀਤ ਡੈਸਕ 06-09-2025
ਪਾਇਲ, 5 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਪਿਛਲੇ 2 ਹਫ਼ਤੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਲਕਾ ਪਾਇਲ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਬਣਦੀ ਜਾ ਰਹੀ ਹੈ, ਪਾਇਲ ਮਲੌਦ ਸੜਕ 'ਤੇ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ ਜੋ ਰਾਹਗੀਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ | ਲਗਾਤਾਰ ਬਾਰਸ਼ ਕਾਰਨ ਹੁਣ ਭਾਡੇਵਾਲ ਪੁਲ ਤੇ ਕਿਨਾਰੇ ਕੋਲ ਸੜਕ ਵਾਲਾ ਪਾਸਾ ਟੁੱਟ ਗਿਆ ਤੇ ਉਸ 'ਚ ਵੱਡੀ ਤਰੇੜ ਆ ਗਈ ਹੈ ਜੋ ਕਿਸੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਭਾਵੇਂ ਲੋਕ ਨਿਰਮਾਣ ਵਿਭਾਗ ਨੇ ਰਾਹਗੀਰਾਂ ਨੂੰ ਅਲਰਟ ਕਰਨ ਲਈ ਲਾਲ ਝੰਡੀਆਂ ਗੱਡ ਕੇ ਮਿੱਟੀ ਦੇ ਬੋਰੇ ਵੀ ਰੱਖ ਦਿੱਤੇ ਗਏ ਹਨ ਤਾਂ ਜੋ ਰਾਹਗੀਰ ਸੁਚੇਤ ਹੋ ਜਾਣ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਭਾਡੇਵਾਲ ਪੁਲ ਜੋ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਹੈ ਉਸ ਦੀ ਮਿਆਦ ਕਾਫੀ ਸਮਾਂ ਪਹਿਲਾ ਲੱਘ ਚੁੱਕੀ ਹੈ ਤੇ ਉਸ ਦੇ ਕਿਨਾਰੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ |
Ad Position 22
No active advertisement
ਪਿਛਲੀ ਖ਼ਬਰ ਹਿੰਦ ਹਸਪਤਾਲ ਵਿਖੇ ਏਡਜ਼ ਸੰਬੰਧੀ ਨੁੱਕੜ ਨਾਟਕ ਕਰਵਾਇਆ ਅਗਲੀ ਖ਼ਬਰ ਡਾ. ਗੁਰਦੀਪ ਸਿੰਘ ਨੂੰ ਅਗਲੇਰੀ ਵਿਦਿਆ ਹਾਸਿਲ ਕਰਨ ਲਈ ਪਟਿਆਲਾ ਵਿਖੇ ਜਾਣ ਤੋਂ ਪਹਿਲਾਂ ਕੀਤਾ ਸਨਮਾਨਿਤ
Ad Position 24