ਅਹਿਮਦਗੜ੍ਹ, 5 ਸਤੰਬਰ (ਰਵਿੰਦਰ ਪੁਰੀ)-ਸਰਕਾਰੀ ਹਸਪਤਾਲ ਅਹਿਮਦਗੜ੍ਹ ਵਲੋਂ ਹਿੰਦ ਹਸਪਤਾਲ ਅਹਿਮਦਗੜ੍ਹ ਦੇ ਸਹਿਯੋਗ ਨਾਲ ਏਡਜ਼ ਬਿਮਾਰੀ ਦੀ ਰੋਕਥਾਮ ਸੰਬੰਧੀ ਇਕ ਨੁੱਕੜ ਨਾਟਕ ਕਰਵਾਇਆ | ਜਿਸ ਮੌਕੇ ਡਾ. ਜਯੋਤੀ ਕਪੂਰ ਐੱਸ. ਐੈੱਮ. ਓ. ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਨੇ ਏਡਜ਼ ਬਿਮਾਰੀ ਤੋਂ ਬਚਣ ਲਈ ਉਪਾਅ ਦੱਸੇ ਗਏ ਤੇ ਨਾਲ ਹੀ ਉਸ ਦੇ ਯੋਗ ਇਲਾਜ ਸੰਬੰਧੀ ਵੀ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਜਯੋਤੀ ਕਪੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਏਡਜ਼ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ | ਉਸ ਤੋਂ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਵੱਖ-ਵੱਖ ਢੰਗ ਨਾਲ ਬਚਣ ਦੇ ਉਪਾਅ ਦੱਸੇ ਜਾ ਰਹੇ ਹਨ ਅਤੇ ਨਾਲ ਹੀ ਸ਼ੱਕੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਆਦਿ ਵੀ ਦਿੱਤੀਆਂ ਜਾਂਦੀਆਂ ਹਨ | ਇਸ ਮੌਕੇ ਸਿਵਲ ਹਸਪਤਾਲ ਦੀ ਟੀਮ, ਜਿਸ 'ਚ ਕਿਰਨਾ ਰਾਣੀ, ਕੁਲਦੀਪ ਕੌਰ, ਸੁਨੀਲ ਕੁਮਾਰ ਆਦਿ ਨੇ ਵੀ ਕੌਂਸਲਿੰਗ ਕੀਤੀ |